ਰਣਵੀਰ ਦੀ ''ਸਿੰਬਾ'' ਦੇ ਮੇਕਿੰਗ ਵੀਡੀਓ ਨੇ ਖੋਲ੍ਹੇ ਕਈ ਰਾਜ਼

8/16/2018 8:55:22 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸਿੰਬਾ' ਦੀ ਸ਼ੂਟਿੰਗ 'ਚ ਰੁੱਝੇ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ। 'ਸਿੰਬਾ' ਬਣੇ ਰਣਵੀਰ ਆਏ ਦਿਨ ਆਪਣੀ ਫਿਲਮ ਨਾਲ ਜੁੜੀ ਕੋਈ ਨਾ ਕੋਈ ਅਪਡੇਟ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਫਿਲਮ ਦਾ ਫਸਟ ਸ਼ੈਡਿਊਲ ਹੈਦਰਾਬਾਦ 'ਚ ਸ਼ੂਟ ਹੋਇਆ ਹੈ। ਇਸ ਤੋਂ ਬਾਅਦ ਫਿਲਮ ਦੀ ਅੱਗੇ ਦੀ ਸ਼ੂਟਿੰਗ ਹੋ ਰਹੀ ਹੈ। ਹੁਣ ਰਣਵੀਰ ਨੇ ਆਪਣੀ ਇਸ ਫਿਲਮ ਦੀ ਇਕ ਮੇਕਿੰਗ ਵੀਡੀਓ ਫੈਨਜ਼ ਲਈ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

 

ਇਸ 'ਚ ਰਣਵੀਰ ਪੁਲਸ ਅਫਸਰ ਸੰਗਰਾਮ ਸਿੰਘ ਦੇ ਕਿਰਦਾਰ 'ਚ ਦੁਸ਼ਮਣਾਂ ਨਾਲ ਲੜਦਾ ਦਿਖਾਇਆ ਗਿਆ ਹੈ। ਰਿਲੀਜ਼ ਹੋਏ ਵੀਡੀਓ 'ਚ ਰੋਹਿਤ ਸ਼ੈੱਟੀ ਵੀ ਨਜ਼ਰ ਆ ਰਿਹਾ ਹੈ, ਜੋ ਬਾਰੀਕੀਆਂ ਨਾਲ ਫਿਲਮ ਦੀ ਸ਼ੂਟਿੰਗ 'ਤੇ ਧਿਆਨ ਦੇ ਰਿਹਾ ਹੈ। ਮੇਕਿੰਗ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਫਿਲਮ 'ਚ ਐਕਸ਼ਨ ਜ਼ਬਰਦਸਤ ਹੋਣ ਵਾਲਾ ਹੈ। ਫਿਲਮ ਇਸ ਸਾਲ 28 ਦਸੰਬਰ ਨੂੰ ਰਿਲੀਜ਼ ਹੋਵੇਗੀ। ਰਣਵੀਰ ਬਾਲੀਵੁੱਡ ਦੇ ਸਭ ਤੋਂ ਐਨਰਜੈਟਿਕ ਹੀਰੋ ਮੰਨੇ ਜਾਂਦੇ ਹਨ। ਆਜ਼ਾਦੀ ਦਿਹਾੜੇ 'ਤੇ ਉਨ੍ਹਾਂ ਨੇ ਆਪਣੇ ਟਵਿਟਰ ਹੈਂਡਲ 'ਤੇ ਕੁਝ ਬੱਚਿਆਂ ਨਾਲ ਦੇਸ਼ ਦੀ ਆਜ਼ਾਦੀ ਦੇ ਜਸ਼ਨ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News