ਪ੍ਰਭ ਭਿੰਦਰ ਦੇ ਨਿਰਦੇਸ਼ਨ ਹੇਠ ਬਣਿਆ ਗੀਤ ''ਸਿੰਪਲ ਕੁਈਨ'' 22 ਨਵੰਬਰ ਨੂੰ ਹੋਵੇਗਾ ਰਿਲੀਜ਼

11/15/2017 4:22:03 PM

ਜਲੰਧਰ (ਬਿਊਰੋ)— ਪ੍ਰਭ ਭਿੰਦਰ ਦੇ ਨਿਰਦੇਸ਼ਨ ਹੇਠ ਬਣਿਆ ਗੀਤ 'ਸਿੰਪਲ ਕੁਈਨ' 22 ਨਵੰਬਰ ਨੂੰ ਰਿਲੀਜ਼ ਹੋਵੇਗਾ। ਪ੍ਰਭ ਭਿੰਦਰ ਦਾ ਡਾਇਰੈਕਟਰ ਵਜੋਂ ਇਹ ਪਹਿਲਾ ਗੀਤ ਹੈ। ਇਸ ਤੋਂ ਪਹਿਲਾਂ ਉਹ ਫਰੇਮ ਸਿੰਘ ਨਾਲ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕਰ ਚੁੱਕੇ ਹਨ। 'ਸਿੰਪਲ ਕੁਈਨ' ਗੀਤ ਪਿੱਛੇ ਵੀ ਫਰੇਮ ਸਿੰਘ ਦਾ ਬਹੁਤ ਯੋਗਦਾਨ ਹੈ।
PunjabKesari
ਦੱਸਣਯੋਗ ਹੈ ਕਿ 'ਸਿੰਪਲ ਕੁਈਨ' ਗੀਤ ਸ਼ਿਵਾਨੀ ਖੰਨਾ ਨੇ ਗਾਇਆ ਹੈ ਤੇ ਉਸ ਦਾ ਵੀ ਇਹ ਪਹਿਲਾ ਗੀਤ ਹੈ। ਗੀਤ ਦੇ ਬੋਲ ਦਿਨੇਸ਼ ਗਿੱਲ ਤੇ ਇਹਸਾਰ ਕਪੂਰ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਡੀ. ਕੇ. ਮਿਊਜ਼ਿਕ ਨੇ ਦਿੱਤਾ ਹੈ। ਗੀਤ ਦੀ ਐਡੀਟਿੰਗ ਮੋਹਿਤ ਵਰਮਾ ਨੇ ਕੀਤੀ ਹੈ। ਦੱਸਣਯੋਗ ਹੈ ਕਿ ਗੀਤ ਦੀ ਸ਼ੂਟਿੰਗ ਜਲੰਧਰ 'ਚ ਹੋਈ ਹੈ। 'ਸਿੰਪਲ ਕੁਈਨ' ਇਕ ਸਿੱਧੀ-ਸਾਦੀ ਕੁੜੀ 'ਤੇ ਆਧਾਰਿਤ ਗੀਤ ਹੈ। ਇਹ ਇਕ ਬੀਟ ਸੌਂਗ ਹੈ, ਜਿਹੜਾ ਜਸ ਰੈਕਰਡਸ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News