ਗਾਇਕ ਅਭਿਜੀਤ ਭੱਟਾਚਾਰੀਆ ਨੇ ਔਰਤ ਨੂੰ ਕੱਢੀਆਂ ਗਾਲ੍ਹਾਂ, ਕੇਸ ਦਰਜ

8/14/2018 3:24:05 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਗਾਇਕ ਅਭਿਜੀਤ ਭੱਟਾਚਾਰੀਆ ਅਕਸਰ ਹੀ ਵਿਵਾਦਾਂ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਅਭਿਜੀਤ ਤੇ ਵਿਵਾਦਾਂ ਦਾ ਪਿਛਲੇ ਲੰਬੇ ਸਮੇਂ ਤੋਂ ਰਿਸ਼ਤਾ ਰਿਹਾ ਹੈ। ਹੁਣ ਇਕ ਵਾਰ ਫਿਰ ਅਭਿਜੀਤ ਮੁਸ਼ਕਿਲ 'ਚ ਆ ਗਏ ਹਨ। ਇਕ ਔਰਤ ਨੇ ਅਭਿਜੀਤ 'ਤੇ ਗਾਲ੍ਹਾਂ ਕੱਢਣ ਦਾ ਇਲਜ਼ਾਮ ਲਾਇਆ ਹੈ। ਮਹਿਲਾ ਦਾ ਇਲਜ਼ਾਮ ਹੈ ਕਿ ਗਾਇਕ ਨੇ ਔਰਤ ਨਾਲ ਫੋਨ 'ਤੇ ਬਹਿਸ ਕਰਦੇ ਸਮੇਂ ਗਾਲ੍ਹ ਕੱਢੀ ਹੈ। ਖਬਰਾਂ ਨੇ ਕਿ ਸੁਸਾਇਟੀ 'ਚ ਡਿਰਲ ਵਰਕ ਨੂੰ ਲੈ ਕੇ ਔਰਤ ਤੇ ਅਭਿਜੀਤ 'ਚ ਬਹਿਸ ਹੋ ਗਈ, ਜੋ ਅੱਗੇ ਜਾ ਕੇ ਇੰਨੀ ਜ਼ਿਆਦਾ ਵਧ ਗਈ ਕਿ ਗਾਇਕ ਨੇ ਉਸ ਨੂੰ ਗਾਲ੍ਹਾਂ ਕੱਢ ਦਿੱਤੀਆਂ। ਉਸ ਔਰਤ ਨੇ ਅਭਿਜੀਤ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਜਦੋਂਕਿ ਅਭਿਜੀਤ ਨੇ ਕਿਹਾ ਹੈ ਕਿ ਪਹਿਲਾਂ ਉਸ ਔਰਤ ਨੇ ਉਸ ਨੂੰ ਗਾਲ੍ਹਾਂ ਕੱਢੀਆਂ ਹਨ ਅਤੇ ਉਹ ਔਰਤ ਪੈਸਿਆਂ ਦੀ ਮੰਗ ਕਰ ਰਹੀ ਹੈ।
ਦੱਸਣਯੋਗ ਹੈ ਕਿ ਅਭਿਜੀਤ ਨੇ ਕਿਹਾ ਕਿ ਮੇਰਾ ਕਿਰਾਏਦਾਰ ਮੇਰੀ ਥਾਂ 'ਚ ਕੁਝ ਕੰਮ ਕਰਵਾ ਰਿਹਾ ਸੀ। ਇਹ ਔਰਤ ਵਾਰ-ਵਾਰ ਕੰਮ 'ਚ ਮੁਸ਼ਕਿਲਾਂ ਖੜ੍ਹੀਆਂ ਕਰ ਰਹੀ ਸੀ। ਇਸ ਕਾਰਨ ਮੈਨੂੰ ਇਸ 'ਚ ਆਉਣਾ ਪਿਆ। ਦੱਸ ਦੇਈਏ ਕਿ ਅਭਿਜੀਤ ਖਿਲਾਫ ਧਾਰਾ 509 ਤਹਿਤ ਐਫ. ਆਈ. ਆਰ. ਦਰਜ ਕਰ ਲਈ ਹੈ। ਉੱਥੇ ਹੀ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਅਭਿਜੀਤ ਕਿਸੇ ਮੁਸ਼ਕਿਲ 'ਚ ਪਏ ਹੋਣ। ਇਸ ਤੋਂ ਪਹਿਲਾਂ ਵੀ ਅਭਿਜੀਤ ਕਈ ਵਾਰ ਮੁਸ਼ਕਿਲਾਂ 'ਚ ਫਸ ਚੁੱਕੇ ਹਨ। ਬਾਲੀਵੁੱਡ ਗਾਇਕ ਅਭਿਜੀਤ ਨੇ ਸ਼ਾਹਰੁਖ ਖਾਨ ਲਈ ਕਈ ਗੀਤ ਗਾਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News