ਮਾਂ ਨੂੰ ਯਾਦ ਕਰਕੇ ਗੈਰੀ ਸੰਧੂ ਹੋਏ ਭਾਵੁਕ, ਸ਼ੇਅਰ ਕੀਤੀ ਇਹ ਪੋਸਟ

9/24/2019 11:19:42 AM

ਜਲੰਧਰ (ਬਿਊਰੋ) - ਪੰਜਾਬੀ ਗਾਇਕ ਗੈਰੀ ਸੰਧੂ ਨੇ ਆਪਣੀ ਮਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਬੀਤੇ ਦਿਨ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਉਨ੍ਹਾਂ ਨੇ ਆਪਣੀ ਮਾਂ ਨੂੰ ਯਾਦ ਕਰਦਿਆਂ ਲਿਖਿਆ ''ਇਸ ਲਈ ਸ਼ਬਦ ਕਾਫੀ ਨਹੀਂ ਹੋਣਗੇ। ਮੈਂ ਹਮੇਸ਼ਾ ਲਈ ਗੁਆਚ ਜਾਵਾਂਗਾ ਤੁਸੀਂ ਮੈਨੂੰ ਬਣਾਇਆ, ਮੇਰੇ ਲਈ ਜੋ ਕੁਰਬਾਨੀਆਂ ਦਿੱਤੀਆਂ ਉਨ੍ਹਾਂ ਅੱਗੇ ਮੈਂ ਸੀਸ ਝੁਕਾਉਂਦਾ ਹਾਂ। ਹੁਣ ਤੁਸੀਂ ਸਵਰਗ 'ਚ ਆਰਾਮ ਨਾਲ ਰਹੋ ਕਿਸੇ ਹੋਰ ਸੰਸਾਰ ਨੂੰ ਅਸੀਸਾਂ ਦੇਣ ਲਈ। ਰੱਬ ਜੇ ਮੈਨੂੰ ਦੁਬਾਰਾ ਜਨਮ ਦੇਵੇ ਤਾਂ ਮੈਂ ਤੁਹਾਡਾ ਦੁਬਾਰਾ ਪੁੱਤਰ ਬਣਾ, ਅਲਵਿਦਾ ਹੁਣ ਲਈ।''

PunjabKesari
ਦੱਸ ਦਈਏ ਕਿ ਬੀਤੇ ਦਿਨੀਂ ਗੈਰੀ ਸੰਧੂ ਦੀ ਮਾਤਾ ਅਵਤਾਰ ਕੌਰ ਜੀ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮਾਂ ਪਿਛਲੇ ਕਈ ਦਿਨਾਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਦੇ ਅੰਤਮ ਸੰਸਕਾਰ ਮੌਕੇ ਵੱਡੀ ਗਿਣਤੀ ਪੰਜਾਬੀ ਮਨੋਰੰਜਨ ਜਗਤ ਦੀਆਂ ਹਸਤੀਆਂ ਪਹੁੰਚੀਆਂ ਸਨ। ਗੈਰੀ ਸੰਧੂ ਦੇ ਪਿਤਾ ਜੀ ਦਾ ਵੀ ਦਿਹਾਂਤ ਹੋ ਚੁੱਕਾ ਹੈ ਅਤੇ ਮਾਂ ਦੇ ਇਸ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਗੈਰੀ ਸੰਧੂ ਨੂੰ ਡੂੰਘਾ ਸਦਮਾ ਲੱਗਾ ਹੈ। ਉਹ ਅਕਸਰ ਆਪਣੀ ਮਾਂ ਨਾਲ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News