ਪਰਮੀਸ਼ ਵਰਮਾ ਹਮਲਾ ਮਾਮਲੇ 'ਚ ਨਵਾਂ ਮੋੜ, ਇਕ ਹੋਰ ਗੈਂਗਸਟਰ ਨੇ ਲਈ ਜ਼ਿੰਮੇਵਾਰੀ

4/15/2018 11:29:14 PM

ਚੰਡੀਗੜ੍ਹ— ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ (31) ਤੇ ਉਸ ਦੇ ਸਾਥੀ ਕੁਲਵੰਤ ਸਿੰਘ ਚਾਹਲ ਨੂੰ ਮੋਹਾਲੀ 'ਚ ਗੋਲੀ ਮਾਰਨ ਤੋਂ ਬਾਅਦ ਦੋ ਗੈਂਗਸਟਰਾਂ ਨੇ ਇਸ ਗੋਲੀਕਾਂਡ ਦੀ ਜ਼ਿੰਮੇਵਾਰੀ ਲਈ ਹੈ। ਗੋਲੀ ਲੱਗਣ ਤੋਂ ਬਾਅਦ ਪਰਮੀਸ਼ ਵਰਮਾ ਤੇ ਉਸ ਦੇ ਸਾਥੀ ਨੂੰ ਚੰਡੀਗੜ੍ਹ ਦੇ ਫੋਰਟਿਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਪੁਲਸ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ, 'ਪਰਮੀਸ਼ ਅਤੇ ਉਸ ਦੇ ਸਾਥੀ ਕੁਲਵੰਤ ਦੇ ਲੱਤ 'ਚ ਗੋਲੀ ਮਾਰੀ ਗਈ ਸੀ ਤੇ ਮੌਕੇ 'ਤੋਂ .315 ਬੋਰ ਗਨ ਦੇ ਛੇ ਕਾਰਤੂਸ ਵੀ ਬਰਾਮਦ ਕੀਤੇ।'
ਹਾਲਾਂਕਿ ਇਸ ਮਾਮਲੇ ਸੰਬੰਧੀ ਹਮਲੇ ਦੀ ਜ਼ਿੰਮੇਵਾਰੀ ਪਹਿਲਾਂ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਲਈ ਸੀ। ਇਹ ਗੱਲ ਦਿਲਪ੍ਰੀਤ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਕਬੂਲੀ ਸੀ। ਉਸ ਨੇ ਸਾਫ-ਸਾਫ ਸ਼ਬਦਾਂ 'ਚ ਕਿਹਾ ਸੀ ਕਿ ਇਹ ਹਮਲਾ ਉਸ ਨੇ ਕੀਤਾ ਹੈ। ਇਸ ਵਾਰ ਉਹ ਬੱਚ ਗਿਆ ਹੈ ਪਰ ਅਗਲੀ ਵਾਰ ਨਹੀਂ ਬਚੇਗਾ।
ਇਸ ਘਟਨਾਕ੍ਰਮ 'ਚ ਇਕ ਨਵਾਂ ਮੋੜ ਆ ਗਿਆ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਇਕ ਹੋਰ ਮੋਸਟ ਵਾਂਟਡ ਗੈਂਗਸਟਰ ਸੰਪਤ ਨੇਹਰਾ ਨੇ ਇਸ ਗੋਲੀਕਾਂਡ ਦੀ ਜ਼ਿੰਮੇਵਾਰੀ ਲਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਖਤਰਨਾਕ ਗੈਂਗਸਟਰ ਸੰਪਤ ਨੇਹਰਾ ਚੰਡੀਗੜ੍ਹ ਦੇ ਏ.ਐੱਸ.ਆਈ. ਦਾ ਮੁੰਡਾ ਹੈ, ਜੋ ਕਿ ਪੰਜਾਬ ਤੇ ਹਰਿਆਣਾ ਪੁਲਸ ਦੀ ਮੋਸਟ ਵਾਂਟਡ ਲਿਸਟ 'ਚ ਸ਼ਾਮਲ ਹੈ।
ਐੱਸ.ਐੱਸ.ਪੀ. ਨੇ ਕਿਹਾ ਕਿ ਗੈਂਗਸਟਰ ਸੰਪਤ ਨੇਹਰਾ ਵੱਲੋਂ ਲਈ ਗਈ ਜ਼ਿੰਮੇਵਾਰੀ ਪੁਲਸ ਨੂੰ ਗੁੰਮਰਾਹ ਕਰਨ ਦੀ ਇਕ ਸਾਜ਼ਿਸ਼ ਵੀ ਹੋ ਸਕਦੀ ਹੈ ਪਰ ਇਸ ਨੂੰ ਨਜ਼ਰ ਅੰਦਾਜ ਵੀ ਨਹੀ ਕੀਤਾ ਜਾ ਸਕਦਾ ਹੈ। ਰੂਪਨਗਰ ਰੇਂਜ ਦੇ ਇੰਸਪੈਕਟਰ ਜਨਰਲ ਵੀ. ਨਿਰਜਾ ਨੇ ਵੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਪੁਲਸ ਨੇ ਇਸ ਘਟਨਾਕ੍ਰਮ 'ਚ ਦੋਸ਼ੀਆਂ ਖਿਲਾਫ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ, ਜਿਸ 'ਚ ਜਾਨੋ ਮਾਰਨ ਦੀ ਕੋਸ਼ਿਸ਼ ਤੇ ਆਰਮ ਐਕਟ ਦੀਆਂ ਧਾਰਾਵਾਂ ਵੀ ਸ਼ਾਮਲ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News