ਗਾਇਕ ਪਰਮੀਸ਼ ਵਰਮਾ ਦੀ ਹਾਲਤ 'ਚ ਸੁਧਾਰ, ਪ੍ਰਾਈਵੇਟ ਵਾਰਡ 'ਚ ਕੀਤਾ ਗਿਆ ਸ਼ਿਫਟ

4/18/2018 1:40:36 PM

ਮੋਹਾਲੀ—ਫੋਰਟਿਸ ਹਸਪਤਾਲ ਵਿਚ ਇਲਾਜ ਅਧੀਨ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਅੱਜ ਪ੍ਰਾਈਵੇਟ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਹਾਲਤ ਵਿਚ ਕਾਫੀ ਸੁਧਾਰ ਆ ਰਿਹਾ ਹੈ । ਸੂਤਰਾਂ ਮੁਤਾਬਕ ਅੱਜ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਜਾਣਾ ਸੀ ਪਰ ਪੁਲਸ ਦੇ ਨਿਰਦੇਸ਼ਾਂ ਮੁਤਾਬਕ ਹਸਪਤਾਲ ਮੈਨੇਜਮੈਂਟ ਉਸ ਨੂੰ ਦਿਨ ਸਮੇਂ ਡਿਸਚਾਰਜ ਨਹੀਂ ਕਰਨਾ ਚਾਹੁੰਦੀ । ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਪੁਲਸ ਸਕਿਓਰਿਟੀ ਪੱਖੋਂ ਇਹ ਨਹੀਂ ਚਾਹੁੰਦੀ ਕਿ ਪਰਮੀਸ਼ ਨਾਲ ਕੋਈ ਹੋਰ ਵਿਅਕਤੀ ਗੱਲ ਕਰ ਸਕੇ । ਜਦੋਂ ਤਕ ਪੁਲਸ ਮੁਲਜ਼ਮਾਂ ਤਕ ਨਹੀਂ ਪਹੁੰਚ ਜਾਂਦੀ, ਉਦੋਂ ਤਕ ਪੁਲਸ ਕੋਈ ਵੀ ਗੱਲ ਲੀਕ ਨਹੀਂ ਹੋਣ ਦੇਣਾ ਚਾਹੁੰਦੀ । ਫਿਲਹਾਲ ਪਰਮੀਸ਼ ਨੂੰ ਤੀਜੀ ਮੰਜ਼ਿਲ 'ਤੇ ਸ਼ਿਫਟ ਕਰ ਦਿੱਤਾ ਗਿਆ ਹੈ ਪਰ ਇਹ ਗੱਲ ਲਗਭਗ ਤੈਅ ਹੈ ਕਿ ਪਰਮੀਸ਼ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਵਿਚ ਚੁੱਪ-ਚੁਪੀਤੇ ਢੰਗ ਨਾਲ ਡਿਸਚਾਰਜ ਕੀਤਾ ਜਾਵੇਗਾ । 
ਪੁਲਸ ਨੂੰ ਨਹੀਂ ਮਿਲ ਰਹੀ ਸਫਲਤਾ 
ਗਾਇਕ ਪਰਮੀਸ਼ 'ਤੇ ਹੋਏ ਕਾਤਲਾਨਾ ਹਮਲੇ ਵਾਲੇ ਕੇਸ ਵਿਚ ਪੁਲਸ ਨੂੰ ਫਿਲਹਾਲ ਕੋਈ ਠੋਸ ਸਫਲਤਾ ਹੱਥ ਨਹੀਂ ਲੱਗੀ । ਇਕ ਮੁਲਜ਼ਮ ਹਰਵਿੰਦਰ ਸਿੰਘ ਉਰਫ ਹੈਪੀ ਪੁਲਸ ਕੋਲ ਰਿਮਾਂਡ 'ਤੇ ਹੈ । ਪਤਾ ਲੱਗਾ ਹੈ ਕਿ ਹਿਮਾਚਲ ਪ੍ਰਦੇਸ਼ ਤੋਂ ਪੁਲਸ ਨੇ ਇਕ ਹੋਰ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਹੈ ਪਰ ਫਿਲਹਾਲ ਇਸ ਦੀ ਪੁਸ਼ਟੀ ਕਿਸੇ ਨੇ ਨਹੀਂ ਕੀਤੀ । ਸੰਪਰਕ ਕਰਨ 'ਤੇ ਐੱਸ. ਐੱਚ. ਓ. ਪੁਲਸ ਸਟੇਸ਼ਨ ਫੇਜ਼-1 ਰਾਜਨ ਪਰਮਿੰਦਰ ਨੇ ਕਿਹਾ ਕਿ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ । ਰਿਮਾਂਡ 'ਤੇ ਚੱਲ ਰਹੇ ਮੁਲਜ਼ਮ ਹਰਵਿੰਦਰ ਸਿੰਘ ਹੈਪੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News