ਗੀਤਾਂ ਨਾਲ ਧੱਕ ਪਾਉਣ ਵਾਲਾ ਇਹ ਗਾਇਕ ਕਰੇਗਾ ਹੁਣ ਪੰਜਾਬੀ ਫਿਲਮ ਇੰਡਸਟਰੀ ''ਚ ਡੈਬਿਊ

Sunday, May 19, 2019 4:45 PM

ਜਲੰਧਰ (ਬਿਊਰੋ) : ਆਪਣੀ ਕਲਮ ਤੇ ਗਾਇਕੀ ਦੇ ਸਦਕਾ ਸੰਗੀਤ ਜਗਤ 'ਚ ਧੱਕ ਪਾਉਣ ਵਾਲਾ ਗਾਇਕਾ ਸਿੰਗਾ ਹਮੇਸ਼ਾ ਕਿਸੇ ਨਾ ਕਿਸੇ ਵਿਸ਼ੇ ਜਾਂ ਗੀਤ ਨੂੰ ਲੈ ਕੇ ਸੁਰਖੀਆਂ 'ਚ ਛਾਏ ਰਹਿੰਦੇ ਹਨ। ਸਿੰਗਾ ਅਜਿਹਾ ਗਾਇਕ ਹੈ, ਜਿਸ ਨੇ ਛੋਟੀ ਉਮਰ 'ਚ ਹੀ ਕਾਮਯਾਬੀਆਂ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ। ਖਬਰਾਂ ਮੁਤਾਬਕ ਉਨ੍ਹਾਂ ਦੀ ਕਾਮਯਾਬੀ 'ਚ ਹੋਰ ਵਾਧਾ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਸਿੰਗਾ ਬਹੁਤ ਜਲਦ 'ਜੋਰਾ-ਦੂਜਾ ਅਧਿਆਏ' ਫਿਲਮ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਐਂਟਰੀ ਕਰਨ ਜਾ ਰਹੇ ਹਨ।

PunjabKesari

ਖਬਰਾਂ ਹਨ ਕਿ ਉਹ ਆਪਣੇ ਅਦਾਕਾਰੀ ਦੇ ਸਫਰ ਦਾ ਆਗਾਜ਼ 'ਜੋਰਾ-ਦੂਜਾ ਅਧਿਆਏ' ਨਾਲ ਕਰਨ ਜਾ ਰਹੇ ਹਨ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਫਿਲਮ ਦੇ ਸ਼ੂਟਿੰਗ ਸੈੱਟ ਦੀਆਂ ਹਨ, ਜਿਸ 'ਚ ਉਹ ਗੁੱਗੂ ਗਿੱਲ ਨਾਲ ਨਜ਼ਰ ਆ ਰਹੇ ਹਨ। ਇਸ ਫਿਲਮ 'ਚ ਜਪਜੀ ਖਹਿਰਾ ਤੇ ਮਾਹੀ ਗਿੱਲ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੀਆਂ। ਇਸ ਫਿਲਮ ਨੂੰ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਵੱਲੋਂ ਬਣਾਇਆ ਜਾ ਰਿਹਾ ਹੈ। ਇਹ ਫਿਲਮ ਇਸੇ ਸਾਲ 22 ਨਵੰਬਰ ਨੂੰ ਰਿਲੀਜ਼ ਹੋਵੇਗੀ।


About The Author

sunita

sunita is content editor at Punjab Kesari