B''DAY SPL : ਐਸ਼ਰਵਿਆ ਦੀ ਇਸ ਹਮਸ਼ਕਲ ਨੇ ਕਦੇ ਸਲਮਾਨ ਬਾਰੇ ਆਖੀ ਸੀ ਇਹ ਗੱਲ, ਤਾਂ ਹੀ ਹੈ ਅੱਜ ਤੱਕ ਫਿਲਮਾਂ ਤੋਂ ਦੂਰ

12/18/2017 12:57:00 PM

ਮੁੰਬਈ(ਬਿਊਰੋ)— ਬਾਲੀਵੁੱਡ ਫਿਲਮ 'ਲੱਕੀ ਨੋ ਟਾਈਮ ਫੋਰ ਲਵ' (2005) 'ਚ ਸਲਮਾਨ ਖਾਨ ਦੀ ਲੇਡੀ ਲਵ ਬਣ ਕੇ ਲਾਈਮ-ਲਾਈਟ 'ਚ ਆਉਣ ਵਾਲੀ ਸਨੇਹਾ ਉਲਾਲ 30 ਸਾਲ ਦੀ ਹੋ ਗਈ ਹੈ। ਉਸ ਦਾ ਜਨਮ 18 ਦਸੰਬਰ 1987 ਨੂੰ ਹੋਇਆ  ਸੀ। ਐਸ਼ਵਰਿਆ ਰਾਏ ਬੱਚਨ ਵਾਂਗ ਦਿਖਣ ਕਾਰਨ ਸਲਮਾਨ ਸਨੇਹਾ ਨੂੰ ਇੰਡਸਟਰੀ 'ਚ ਲੈ ਆਏ।

PunjabKesari

ਦੱਸ ਦੇਈਏ ਕਿ ਸਨੇਹਾ ਲੰਬੇ ਸਮੇਂ ਤੱਕ ਬਲੱਡ ਸੰਬੰਧੀ ਬੀਮਾਰੀ ਆਟੂਮਿਊਨ ਡਿਸਾਆਰਡਰ ਨਾਲ ਪੀੜਤ ਰਹੀ। ਇਸ ਵਜ੍ਹਾ ਕਰਕੇ ਉਹ ਜ਼ਿਆਦਾ ਦੇਰ ਤੱਕ ਖੜ੍ਹੀ ਨਹੀਂ ਰਹਿ ਪਾਉਂਦੀ ਸੀ। ਇਹੀ ਵਜ੍ਹਾ ਹੈ ਕਿ ਉਹ ਲੰਬੇ ਸਮੇਂ ਤੱਕ ਫਿਲਮਾਂ ਤੋਂ ਦੂਰ ਰਹੀ। ਹਾਲਾਂਕਿ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਹੈ।

PunjabKesari
ਮਿਊਜ਼ਿਕ ਵੀਡੀਓ ਨਾਲ ਸਨੇਹਾ ਨੇ ਕੀਤੀ ਵਾਪਸੀ
ਬੀਮਾਰੀ ਤੋਂ ਉਭਰਨ ਤੋਂ ਬਾਅਦ ਸਨੇਹਾ ਨੇ ਰੋਮਾਂਟਿਕ ਮਿਊਜ਼ਿਕ ਵੀਡੀਓ 'ਇਸ਼ਕ ਵਾਲੀ ਬਾਰਿਸ਼' 'ਚ ਕੰਮ ਕੀਤਾ। ਇਸ ਗੀਤ ਨੂੰ ਅਲਤਾਫ ਸੈਯਦ ਨੇ ਗਾਇਆ ਹੈ।  ਵੀਡੀਓ ਨੂੰ ਆਰਸ਼ੀਆ ਖਾਨ ਤੇ ਮੁਹੰਮਦ ਜਾਵੈਦ ਨੇ ਪ੍ਰੋਡਿਊਸ ਕੀਤਾ ਹੈ।

PunjabKesari

ਮਿਊਜ਼ਿਕ ਵੀਡੀਓ 'ਚ ਸਨੇਹਾ ਨਾਲ ਮੁੰਬਈ ਬੈਸਟ ਮਾਡਲ ਕੈਜ ਖਾਨ ਨੇ ਵੀ ਕੰਮ ਕੀਤਾ ਹੈ। ਕੈਜ ਆਖਰੀ ਸਮੇਂ ਸਿੰਗਰ ਅਮਾਨਤ ਅਲੀ ਦੇ ਮਿਊਜ਼ਿਕ ਵੀਡੀਓ 'ਨੈਨਾ ਲਾਗੇ' 'ਚ ਨਜ਼ਰ ਆਏ ਸੀ।

PunjabKesari
ਕਮਬੈਕ 'ਤੇ ਇਹ ਬੋਲੀ ਸਨੇਹਾ
ਫਿਲਮਾਂ 'ਚ ਕਮਬੈਕ ਨੂੰ ਲੈ ਕੇ ਸਨੇਹਾ ਨੇ ਕਿਹਾ, ''ਲੋਕ ਜਦੋਂ ਵੀ ਮੈਨੂੰ ਪੁੱਛਦੇ ਹਨ ਕਿ, ਲੰਬੇ ਸਮੇਂ ਤੋਂ ਤੁਸੀਂ ਕਿੱਥੇ ਸੀ, ਤਾਂ ਮੈਨੂੰ ਚੰਗਾ ਲੱਗਦਾ ਹੈ। ਕਿਉਂਕਿ ਇਸ ਦਾ ਮਤਲਬ ਹੈ ਕਿ ਲੋਕ ਮੈਨੂੰ ਮਿਸ ਕਰ ਰਹੇ ਹਨ।

PunjabKesari

ਸਭ ਤੋਂ ਪਹਿਲਾਂ ਮੈਂ ਦੱਸ ਦਿਆ ਕਿ ਮੈਂ ਇੰਡਸਟਰੀ ਛੱਡ ਕੇ ਕਿਤੇ ਨਹੀਂ ਗਈ। ਸਗੋਂ ਬੀਮਾਰੀ ਕਾਰਨ ਕੁਝ ਦਿਨਾਂ ਲਈ ਬ੍ਰੇਕ ਲਿਆ ਸੀ। ਇਸ ਲਈ ਕਮਬੈਕ ਵਾਲੀ ਗੱਲ ਹੀ ਨਹੀਂ ਹੈ।

PunjabKesari
ਸਲਮਾਨ ਖਾਨ ਕੋਲ ਨਹੀਂ ਜਾਵਾਂਗੀ ਕੰਮ ਮੰਗਣ
ਫਿਲਮਾਂ ਤੋਂ ਦੂਰ ਰਹਿਣ ਦੇ ਸਵਾਲ 'ਤੇ ਸਨੇਹਾ ਨੇ ਇਕ ਇੰਟਰਵਿਊ ਦੌਰਾਨ ਕਿਹਾ, ''ਮੈਂ ਸਲਮਾਨ ਖਾਨ ਕੋਲ ਕਦੇ ਕੰਮ ਮੰਗਣ ਨਹੀਂ ਜਾਵੇਗੀ। ਸ਼ਾਇਦ ਇਹੀ ਹੋਇਆ ਸਨੇਹਾ ਨੇ ਨਾ ਕਦੇ ਸਲਮਾਨ ਤੋਂ ਕੰਮ ਮੰਗਿਆ ਤੇ ਨਾ ਹੀ ਉਹ ਬਾਲੀਵੁੱਡ ਫਿਲਮਾਂ 'ਚ ਨਜ਼ਰ ਆਈ।

PunjabKesari

ਹਾਲਾਂਕੀ ਆਖਦੀ ਹੈ, ਸਲਮਾਨ ਬਹੁਤ ਚੰਗਾ ਇਨਸਾਨ ਹੈ। ਸਾਰੇ ਮੈਨੂੰ ਆਖਦੇ ਹਨ ਕਿ ਮੈਂ ਕੰਮ ਦੇ ਸਿਲਸਿਲੇ 'ਚ ਉਸ ਨਾਲ ਗੱਲ ਕਰਾਂ, ਪਰ ਮੈਂ ਕਦੇ ਅਜਿਹਾ ਨਹੀਂ ਕੀਤਾ। ਸਾਡਾ ਰਿਸ਼ਤਾ ਕੰਮ ਤੋਂ ਜ਼ਿਆਦਾ ਜ਼ਰੂਰੀ ਹੈ।''

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News