ਤੀਜੀ ਵਾਰ ਵਿਆਹ ਦੇ ਬੰਧਨ ''ਚ ਬੱਝੀ ਸੋਫੀਆ ਹਯਾਤ, ਪਤੀ ਨੂੰ ਕੀਤੀ Kiss (ਦੇਖੋ ਤਸਵੀਰਾਂ)

Wednesday, May 17, 2017 3:32 PM
ਮੁੰਬਈ— ਮਾਡਲ, ਅਭਿਨੇਤਰੀ ਤੇ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਰਹੀ ਸੋਫੀਆ ਹਯਾਤ ਨੇ 24 ਅਪ੍ਰੈਲ 2017 ਨੂੰ ਵਿਆਹ ਕਰਵਾਇਆ ਸੀ। ਸੋਸ਼ਲ ਮੀਡੀਆ ''ਤੇ ਹੁਣ ਸੋਫੀਆ ਦੀਆਂ ਨਵੀਆਂ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਸੋਫੀਆ ਨੇ ਆਪਣੇ ਪਤੀ ਵਲਾਜ ਸਟਾਨ ਨਾਲ ਇਕ ਵਾਰ ਮੁੜ ਵਿਆਹ ਕਰਵਾਇਆ ਹੈ।
ਆਪਣੇ ਪਿਛਲੇ ਵਿਆਹ ਤੋਂ ਅਲੱਗ ਸੋਫੀਆ ਨੇ ਇਸ ਵਾਰ ਇਕ ਮੰਦਰ ''ਚ ਵਿਆਹ ਕਰਵਾਇਆ ਹੈ। ਸੋਫੀਆ ਨੇ ਇਸ ਵਿਆਹ ਦੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ ''ਤੇ ਸ਼ੇਅਰ ਕਰਦਿਆਂ ਲਿਖਿਆ, ''ਆਖਿਰਕਾਰ ਸਾਡਾ ਵਿਆਹ ਮੇਰੇ ਮੰਦਰ ''ਚ ਹੋਇਆ, ਸਾਰੇ ਭਗਵਾਨ ਤੇ ਧਰਮ ਇਕ ਹਨ।''
ਸੋਫੀਆ ਨੇ ਆਪਣੇ ਵਿਆਹ ਦੀਆਂ ਕਈ ਤਸਵੀਰਾਂ ਨੂੰ ਇੰਸਟਾਗ੍ਰਾਮ ''ਤੇ ਸ਼ੇਅਰ ਕੀਤਾ ਹੈ। ਸੋਫੀਆ ਨੇ ਵਲਾਜ ਨੂੰ ''ਆਪਣਾ ਬੇਟਾ, ਆਪਣਾ ਪਿਤਾ ਤੇ ਆਪਣਾ ਪਤੀ'' ਦੱਸਿਆ ਹੈ।
ਦੱਸਣਯੋਗ ਹੈ ਕਿ ਪਿਛਲੇ ਸਾਲ ਸੋਫੀਆ ਨੇ ਨਨ ਬਣ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਤੇ ਸਹੁੰ ਚੁੱਕੀ ਸੀ ਕਿ ਉਹ ਕਦੇ ਵਿਆਹ ਨਹੀਂ ਕਰਵਾਏਗੀ ਪਰ ਹੁਣ ਸੋਫੀਆ ਨੇ ਇਹ ਤੀਜੀ ਵਾਰ ਵਿਆਹ ਕਰਵਾਇਆ ਹੈ।