ਧੀ ਇਨਾਇਆ ਨਾਲ ਆਊਟਿੰਗ 'ਤੇ ਨਿਕਲੀ ਸੋਹਾ ਅਲੀ ਖਾਨ, ਦੇਖੋ ਕਿਊਟ ਤਸਵੀਰਾਂ

7/17/2018 2:03:44 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਨੂੰ ਧੀ ਇਨਾਇਆ ਖੇਮੂ ਨਾਲ ਬੀਤੇ ਦਿਨੀਂ ਬਾਂਦਰਾ 'ਚ ਦੇਖਿਆ ਗਿਆ। ਇਸ ਦੌਰਾਨ ਸੋਹਾ ਕੈਜ਼ੁਅਲ ਲੁੱਕ 'ਚ ਨਜ਼ਰ ਆਈ ਅਤੇ ਉਸ ਨੇ ਧੀ ਨੂੰ ਗੋਦ 'ਚ ਚੁੱਕਿਆ ਹੋਇਆ ਸੀ। ਇਨਾਇਆ ਨੂੰ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਨੇ ਇਕ ਬੈਟ ਗਿਫਟ 'ਚ ਦਿੱਤਾ। ਦੱਸ ਦੇਈਏ ਕਿ ਇਨਾਇਆ ਹਾਲੇ 9 ਮਹੀਨੇ ਦੀ ਹੀ ਹੈ। 
PunjabKesari
ਦੱਸਣਯੋਗ ਹੈ ਕਿ ਇਨਾਇਆ ਆਪਣੇ ਕਜ਼ਨ ਤੈਮੂਰ ਅਲੀ ਖਾਨ ਵਾਂਗ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਉਹ ਜਿੱਥੇ ਵੀ ਜਾਂਦੀ ਹੈ, ਕੈਮਰਾਮੈਨ ਉਸ ਦੀਆਂ ਤਸਵੀਰਾਂ ਕਲਿੱਕ ਕਰਨ ਲੱਗ ਜਾਂਦੇ ਹਨ।
PunjabKesari
ਹਾਲਾਂਕਿ ਸੋਹਾ ਨੂੰ ਮੀਡੀਆ ਅਟੈਂਸ਼ਨ ਪਸੰਦ ਨਹੀਂ ਹੈ। ਉਹ ਚਾਹੁੰਦੀ ਹੈ ਕਿ ਉਸ ਦੀ ਬੇਟੀ ਆਮ ਜ਼ਿੰਦਗੀ ਜੀਵੇ। ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਨੂੰ ਇਨਾਇਆ ਦੀ ਇਕ ਤਸਵੀਰ ਹੀ ਕਾਫੀ ਹੈ।
PunjabKesari
ਸੋਹਾ ਅਲੀ ਖਾਨ ਨੂੰ ਅਕਸਰ ਹੀ ਬੇਟੀ ਨਾਲ ਦੇਖਿਆ ਜਾਂਦਾ ਹੈ। ਬੇਟੀ ਨਾਲ ਸਮਾਂ ਬਿਤਾਉਣ ਤੇ ਉਸ ਦਾ ਖਿਆਲ ਰੱਖਣ ਲਈ ਸੋਹਾ ਨੇ 1 ਸਾਲ ਲਈ ਫਿਲਮਾਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ।
PunjabKesari
ਇਨਾਇਆ ਦੀ ਉਸ ਦੇ ਕਜ਼ਨ ਭਰਾ ਤੈਮੂਰ ਅਲੀ ਖਾਨ ਨਾਲ ਤੁਲਨਾ ਕੀਤੀ ਜਾਂਦੀ ਹੈ। ਕਿਊਟਨੈੱਸ ਦੇ ਮਾਮਲੇ 'ਚ ਦੋਵੇਂ ਸਟਾਰ ਕਿੱਡਜ਼ ਇਕ-ਦੂਜੇ ਨੂੰ ਸਖਤ ਟੱਕਰ ਦਿੰਦੇ ਹਨ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News