ਸਲਮਾਨ ਨੂੰ ਖੁਦ ''ਤੇ ਕਦੇ ਹਾਵੀ ਹੁੰਦੇ ਮਹਿਸੂਸ ਨਹੀਂ ਕੀਤਾ : ਸੋਹੇਲ ਖਾਨ

Monday, June 19, 2017 8:23 PM
ਸਲਮਾਨ ਨੂੰ ਖੁਦ ''ਤੇ ਕਦੇ ਹਾਵੀ ਹੁੰਦੇ ਮਹਿਸੂਸ ਨਹੀਂ ਕੀਤਾ : ਸੋਹੇਲ ਖਾਨ

ਮੁੰਬਈ— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਟਿਊਬਲਾਈਟ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਇਸ ਫਿਲਮ 'ਚ ਸਲਮਾਨ ਨਾਲ ਉਨ੍ਹਾਂ ਦੇ ਭਰਾ ਸੋਹੇਲ ਖਾਨ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ। ਸੋਹੇਲ ਨੂੰ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਤੋਂ ਪੁਛਿਆ ਗਿਆ ਕਿ ਸਲਮਾਨ ਦੇ ਸਾਹਮਣੇ ਪਰਦੇ 'ਤੇ ਪ੍ਰਭਾਵੀ ਹਾਲਾਤ ਬਣਾਏ ਰੱਖਣ 'ਤੇ ਉਨ੍ਹਾਂ ਕਿਸੇ ਤਰ੍ਹਾਂ ਦਾ ਦਬਾਅ ਮਹਿਸੂਸ ਕੀਤਾ ਸੀ ਤਾਂ ਉਨ੍ਹਾਂ ਇਸ 'ਤੇ ਸਾਫ ਇੰਨਕਾਰ ਕਰ ਦਿੱਤਾ।
ਅਭਿਨੇਤਾ ਨੇ ਬਿਆਨ 'ਚ ਕਿਹਾ, ''ਨਹੀਂ ਮੈਂ ਕਦੀ ਵੀ ਸਲਮਾਨ ਭਾਈ ਨੂੰ ਖੁਦ 'ਤੇ ਹਾਵੀ ਹੁੰਦੇ ਮਹਿਸੂਸ ਨਹੀਂ ਕੀਤਾ ਕਿਉਂ ਕਿ ਇਸ ਫਿਲਮ 'ਚ ਸਲਮਾਨ ਦਬੰਗ ਵਾਲੇ ਰੂਪ 'ਚ ਨਹੀਂ ਹਨ। ਪ੍ਰਸ਼ੰਸਕਾਂ ਦੇ ਦਿਮਾਗ 'ਚ ਸ਼ਾਇਦ ਹੀਰੋ ਦੇ ਰੂਪ 'ਚ ਉਨ੍ਹਾਂ ਦੀ ਛਵੀ ਹੈ ਪਰ ਇਸ ਫਿਲਮ 'ਚ ਉਨ੍ਹਾਂ ਦਾ ਕੰਮ ਕੁਝ ਵੱਖਰੇ ਤਰ੍ਹਾਂ ਦਾ ਹੈ। ਇਸ ਤੋਂ ਇਲਾਵਾ ਫਿਲਮ 'ਚ ਦੋ ਭਰਾਵਾਂ ਦੀ ਜ਼ਬਰਦਸਤ ਕੈਮਿਸਟਰੀ ਨੂੰ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ 25 ਜੁਨ ਨੂੰ ਇਹ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।