ਮਸ਼ਹੂਰ ਪ੍ਰੋਡਿਊਸਰ ਦੀ ਝੀਲ ''ਚੋਂ ਮਿਲੀ ਲਾਸ਼, ਫੈਲੀ ਸਨਸਨੀ

6/19/2019 5:07:00 PM

ਨਵੀਂ ਦਿੱਲੀ (ਬਿਊਰੋ) — 'MasterChef India' ਤੇ 'Indias Got Talent' ਵਰਗੇ ਰਿਐਲਿਟੀ ਟੀ. ਵੀ. ਸ਼ੋਅਜ਼ ਲਈ ਕੰਮ ਕਰ ਚੁੱਕੇ ਸੀਨੀਅਰ ਮੋਸਟ ਪ੍ਰੋਡਿਊਸਰ ਸੋਹਨ ਚੌਹਾਨ ਐਤਵਾਰ ਨੂੰ ਮ੍ਰਿਤਕ ਮਿਲੇ। ਉਨ੍ਹਾਂ ਦਾ ਮ੍ਰਿਤਕ ਸਰੀਰ ਰਾਇਲ ਪਾਪ ਪੌਂਡ ਤੋਂ ਕੱਢਿਆ ਗਿਆ। ਪੁਲਸ ਨੇ ਉਨ੍ਹਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ  ਹਸਪਤਾਲ ਭੇਜਿਆ ਹੈ ਅਤੇ ਉਨ੍ਹਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਲਗਾਤਾਰ ਜਾਰੀ ਹੈ। ਖਬਰ ਮੁਤਾਬਕ ਉਨ੍ਹਾਂ ਦੀ ਮੌਤ ਨੂੰ ਆਤਮ ਹੱਤਿਆ ਆਖਿਆ ਜਾ ਰਿਹਾ ਹੈ ਪਰ ਜੇਕਰ ਪੁਲਸ ਨੂੰ ਕੋਈ ਸਬੂਤ ਮਿਲਦਾ ਹੈ ਤਾਂ ਮਾਮਲਾ ਪੂਰੀ ਤਰ੍ਹਾਂ ਨਾਲ ਪਲਟ ਜਾਵੇਗਾ। ਸੋਹਨ ਰੂਬੀ ਬਿਲਡਿੰਗ 'ਚ ਸੋਹਨ ਆਪਣੀ ਪਨੀ ਨਾਲ ਰਹਿੰਦੇ ਸਨ। ਉਨ੍ਹਾਂ ਦਾ ਫਲੈਟ ਨੰਬਰ 1205 ਸੀ।

ਸੂਤਰਾਂ ਮੁਤਾਬਕ, ਸੋਹਨ ਪਿਛਲੇ ਕੁਝ ਦਿਨਾਂ ਤੋਂ ਘਰ 'ਚ ਇਕੱਲੇ ਰਹਿ ਰਹੇ ਸਨ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਦੀ ਪਤਨੀ ਕਿਸੇ ਕੰਮ ਦੇ ਸਿਲਸਿਲੇ 'ਚ ਦਿੱਲੀ ਗਈ ਸੀ। ਜਾਣਕਾਰੀ ਮੁਤਾਬਕ, ਜਿਹੜੇ ਸ਼ਖਸ ਨੇ ਉਨ੍ਹਾਂ ਦੇ ਘਰ ਆਖਰੀ ਵਾਰ ਐਂਟਰੀ ਲਈ ਉਹ ਉਨ੍ਹਾਂ ਦੇ ਘਰ 'ਚ ਕੰਮ ਕਰਨ ਵਾਲੀ ਮੇਡ ਸੀ। ਉਨ੍ਹਾਂ ਦੀ ਮੇਡ ਸ਼ਨੀਵਾਰ ਸ਼ਾਮ ਸੋਹਨ ਦੇ ਘਰ ਗਈ ਸੀ। ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੇ ਸੋਨਲ ਆਖਰੀ ਵਾਰ 13 ਜੂਨ ਨੂੰ ਆਪਣਾ ਫੇਸਬੁੱਕ ਅਕਾਊਂਟ ਅਕਸੈਸ ਕੀਤਾ ਸੀ।

ਸਰੀਰ 'ਤੇ ਨਹੀਂ ਮਿਲੇ ਕਿਸੇ ਸੱਟ ਦੇ ਨਿਸ਼ਾਨ
ਇਲਾਕੇ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਸ਼ਨੀਵਾਰ ਨੂੰ ਸ਼ਾਮ 7.35 ਵਜੇ ਆਰੇ ਕਾਲੋਨੀ ਦੀ ਨੈਨਸੀ ਲੇਕ 'ਚੋਂ ਉਨ੍ਹਾਂ ਦੀ ਲਾਸ਼ ਤੈਰਦੀ ਮਿਲੀ। ਪੁਲਸ ਨੇ ਫਿਲਹਾਲ ਐਕਸੀਡੇਂਟਲ ਡੇਥ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਵਲੋਂ ਹੁਣ ਤੱਕ ਦੀ ਕੀਤੀ ਜਾਂਚ ਮੁਤਾਬਕ, ਉਨ੍ਹਾਂ ਦੇ ਸਰੀਰ 'ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ।

ਘਰ 'ਚ ਮਿਲੀ ਰਮ (ਸ਼ਰਾਬ) ਦੀ ਖਾਲੀ ਬੋਤਲ
ਪੁਲਸ ਨੇ ਜਦੋਂ ਉਨ੍ਹਾਂ ਦੀ ਬਿਲਡਿੰਗ 'ਚ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁਟੇਜ਼ ਕੱਢੀ, ਜਿਸ 'ਚ ਦੇਰ ਰਾਤ ਉਹ ਆਪਣੇ ਘਰ ਤੋਂ ਨਿਕਲਦੇ ਨਜ਼ਰ ਆਏ। ਉਨ੍ਹਾਂ ਦੇ ਹੱਥ 'ਚ ਇਕ ਬੋਤਲ ਸੀ। ਸੋਹਨ ਦੇ ਪਰਿਵਾਰ ਦੇ ਆਉਣ 'ਤੇ ਜਦੋਂ ਪੁਲਸ ਨੇ ਘਰ 'ਚ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਰਮ ਦੀ ਇਕ ਖਾਲੀ ਬੋਤਲ ਵੀ ਮਿਲੀ ਅਤੇ ਇਕ ਡਾਇਰੀ, ਜਿਸ 'ਚ ਚੌਹਾਨ ਕਵਿਤਾਵਾਂ ਲਿਖਿਆ ਕਰਦੇ ਸਨ।

ਝੀਲ 'ਚ ਮਿਲੀ ਸੀ ਇੰਸਪੈਕਟਰ ਦੇ ਬੇਟੇ ਦੀ ਲਾਸ਼
ਆਰੇ ਪੁਲਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਵਿਜੈਲਕਸ਼ਮੀ ਨੇ ਇਕ ਇੰਟਰਵਿਊ ਦੌਰਾਨ ਕਿਹਾ, ''ਅਸੀਂ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਾਂ ਕਿਉਂਕਿ ਹਾਲੇ ਤੱਕ ਉਨ੍ਹਾਂ ਦੀ ਮੌਤ ਬਾਰੇ ਕੁਝ ਵੀ ਪੁਖਤਾ ਸਬੂਤ ਨਹੀਂ ਮਿਲਿਆ। ਚੌਹਾਨ ਦਾ 6 ਮਹੀਨੇ ਪਹਿਲਾ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੀ ਲਾਸ਼ ਉਸੇ ਝੀਲ 'ਚੋਂ ਮਿਲੀ, ਜਿਥੇ ਕੁਝ ਸਮੇਂ ਪਹਿਲਾ ਇਕ ਪੁਲਸ ਅਫਸਰ ਦੇ ਬੇਟੇ ਦੀ ਲਾਸ਼ ਮਿਲੀ ਸੀ।'' 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News