''ਸੰਨ ਆਫ ਮਨਜੀਤ ਸਿੰਘ'' ਦਾ ਟਰੇਲਰ ਦੇਖ ਕੇ ਕਿਉਂ ਰੌਣ ਲੱਗੀ ਜਪਜੀ ਖਹਿਰਾ, ਜਾਣੋ ਵਜ੍ਹਾ

Saturday, October 6, 2018 10:35 AM
''ਸੰਨ ਆਫ ਮਨਜੀਤ ਸਿੰਘ'' ਦਾ ਟਰੇਲਰ ਦੇਖ ਕੇ ਕਿਉਂ ਰੌਣ ਲੱਗੀ ਜਪਜੀ ਖਹਿਰਾ, ਜਾਣੋ ਵਜ੍ਹਾ

ਚੰਡੀਗੜ੍ਹ(ਬਿਊਰੋ)— 12 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਸੰਨ ਆਫ ਮਨਜੀਤ ਸਿੰਘ' ਸ਼ੁਰੂਆਤੀ ਦੌਰ ਤੋਂ ਹੀ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ 'ਚ ਫਿਲਮ ਦਾ ਪਹਿਲਾ ਗੀਤ 'ਤਰ ਜਾ' ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫਿਲਮ ਦਾ ਟਰੇਲਰ ਆਮ ਲੋਕਾਂ ਦੇ ਨਾਲ-ਨਾਲ ਵੱਡੀਆਂ-ਵੱਡੀਆਂ ਸੈਲੀਬ੍ਰਿਟੀਜ਼ ਦੇ ਦਿਲਾਂ 'ਚ ਵੀ ਘਰ ਕਰ ਰਿਹਾ ਹੈ। 'ਸੰਨ ਆਫ ਮਨਜੀਤ ਸਿੰਘ' ਫਿਲਮ ਪਿਓ-ਪੁੱਤ ਦੇ ਨਿੱਘੇ ਰਿਸ਼ਤੇ ਨੂੰ ਦਰਸਾਉਂਦੀ। ਇਸ 'ਚ ਗੁਰਪ੍ਰੀਤ ਘੁੱਗੀ ਨਾਲ ਜਪਜੀ ਖਹਿਰਾ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਜਪਜੀ ਨੇ ਆਪਣੀ ਫਿਲਮ ਬਾਰੇ ਗੱਲ ਕੀਤੀ ਤੇ ਫਿਲਮ 'ਚ ਆਪਣੇ ਕਿਰਦਾਰ ਤੇ ਤਜਰਬੇ ਬਾਰੇ ਗੱਲ ਕੀਤੀ। ਜਪਜੀ ਬੇਸ਼ੱਕ ਫਿਲਮ ਦੇ ਟਰੇਲਰ 'ਚ ਕਿਤੇ ਨਜ਼ਰ ਨਾਂ ਆਈ ਪਰ ਫਿਲਮ ਦਾ ਟਰੇਲਰ ਦੇਖ ਕੇ ਜਪਜੀ ਦੀਆਂ ਅੱਖਾਂ 'ਚ ਵੀ ਹੰਝੂ ਆ ਗਏ। ਜਪਜੀ ਨੇ ਕਿਹਾ ਕਿ ਮੈਂ ਟਰੇਲਰ ਦੇਖ ਕੇ ਰੋ ਪਈ ਸੀ, ਕਿਉਂਕਿ ਫਿਲਮ ਦੀ ਕਹਾਣੀ ਪਿਓ-ਪੁੱਤਰ ਦੀ ਬੌਂਡਿੰਗ ਨੂੰ ਦਿਖਾਉਂਦੀ ਹੈ, ਜਿਸ ਨੂੰ ਦੇਖ ਕੇ ਜਪਜੀ ਕਾਫੀ ਭਾਵੁਕ ਹੋ ਗਈ ਸੀ।


ਦੱਸ ਦੇਈਏ ਕਿ 'ਸੰਨ ਆਫ ਮਨਜੀਤ ਸਿੰਘ' 'ਚ ਜਪਜੀ ਡਾਂਸਰ ਦਾ ਕਿਰਦਾਰ ਨਿਭਾ ਰਹੀ ਹੈ। ਇਸ ਤੋਂ ਪਹਿਲਾਂ ਜਪਜੀ ਨੇ ਅਜਿਹਾ ਕਿਰਦਾਰ ਕਦੇ ਨਹੀਂ ਨਿਭਾਇਆ ਤੇ ਆਪਣੀ ਫਿਲਮ ਦੇ ਕਿਰਦਾਰ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹੈ। ਜਪਜੀ ਮਸ਼ਹੂਰ ਐਕਟਰ ਗੁਰਪ੍ਰੀਤ ਘੁੱਗੀ ਨਾਲ ਕੰਮ ਕਰ ਕੇ ਕਾਫੀ ਖੁਸ਼ ਹੈ। ਸਭ ਤੋਂ ਖਾਸ ਗੱਲ ਇਹ ਕਿ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਸ ਫਿਲਮ ਨਾਲ ਪ੍ਰੋਡਿਊਸਰ ਵਜੋਂ ਨਵੇਂ ਸਫਰ ਦੀ ਸ਼ੁਰੂਆਤ ਕਰ ਰਹੇ ਹਨ। ਸੁਮੀਤ ਸਿੰਘ ਨਾਲ ਮਿਲ ਕੇ ਕਪਿਲ ਸ਼ਰਮਾ 'ਸੰਨ ਆਫ ਮਨਜੀਤ ਸਿੰਘ' ਪ੍ਰੋਡਿਊਸ ਕਰ ਰਹੇ ਹਨ ਅਤੇ ਵਿਕਰਮ ਗਰੋਵਰ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ। ਫਿਲਮ ਦਾ ਸਕ੍ਰੀਨ ਪਲੇਅ ਧੀਰਜ ਰਤਨ ਨੇ ਲਿਖਿਆ ਹੈ ਅਤੇ ਡਾਇਲਾਗਸ ਸੁਰਮੀਤ ਮਾਵੀ ਦੇ ਹਨ। 'ਸੰਨ ਆਫ ਮਨਜੀਤ ਸਿੰਘ' ਕੇ-9 ਅਤੇ ਸੈਵਨ ਕਲਰਸ ਮੋਸ਼ਨ ਪਿਚਰਸ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ। ਫਿਲਮ 'ਚ ਦਮਨਪ੍ਰੀਤ ਸਿੰਘ ਮਸ਼ਹੂਰ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਤੇ ਗੇਂਦਬਾਜ਼ ਹਰਭਜਨ ਸਿੰਘ ਵਾਂਗ ਬਣਨਾ ਚਾਹੁੰਦਾ ਹੈ। ਗੁਰਪ੍ਰੀਤ ਘੁੱਗੀ ਤੇ ਦਮਨਪ੍ਰੀਤ ਤੋਂ ਇਲਾਵਾ ਫਿਲਮ 'ਚ ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ, ਹਾਰਬੀ ਸੰਘਾ, ਮਲਕੀਤ ਰੌਣੀ, ਦੀਪ ਮਨਦੀਪ ਤੇ ਤਾਨੀਆ ਮੁੱਖ ਭੂਮਿਕਾ 'ਚ ਨਜ਼ਰ ਆ ਰਹੇ ਹਨ।
 


Edited By

Sunita

Sunita is news editor at Jagbani

Read More