ਯੂ. ਐੱਸ. ਏ., ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਇਨ੍ਹਾਂ ਥਿਏਟਰਾਂ ''ਚ ਰਿਲੀਜ਼ ਹੋਵੇਗੀ ''ਸੰਨ ਆਫ ਮਨਜੀਤ ਸਿੰਘ''

10/8/2018 11:16:01 AM

ਜਲੰਧਰ(ਬਿਊਰੋ) ਪੰਜਾਬੀ ਫਿਲਮ 'ਸੰਨ ਆਫ ਮਨਜੀਤ ਸਿੰਘ' ਵੱਡੇ ਪੱਧਰ 'ਤੇ ਦੁਨੀਆ ਭਰ 'ਚ 12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਜਿਥੇ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਰਿਲੀਜ਼ ਹੋਵੇਗੀ ਉਥੇ ਹੀ ਵਿਦੇਸ਼ਾਂ ਦੇ ਸਿਨੇਮਾਘਰਾਂ ਦੀ ਲਿਸਟ ਵੀ ਸਾਹਮਣੇ ਆ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਤਿੰਨ ਪੋਸਟਰਸ ਸਾਹਮਣੇ ਆਏ ਹਨ, ਜਿਨ੍ਹਾਂ 'ਚ ਯੂ. ਐੱਸ. ਏ., ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਸਿਨੇਮਾ ਲਿਸਟ ਦਿੱਤੀ ਗਈ ਹੈ। 
ਯੂ. ਐੱਸ. ਏ.

PunjabKesari

ਆਸਟ੍ਰੇਲੀਆ

PunjabKesari

ਨਿਊਜ਼ੀਲੈਂਡ

PunjabKesari

ਦੱਸ ਦੇਈਏ ਕਿ 'ਸੰਨ ਆਫ ਮਨਜੀਤ ਸਿੰਘ' ਦੀ ਕਹਾਣੀ 'ਚ ਪਿਉ-ਪੁੱਤ ਦੇ ਪਿਆਰ ਦੇ ਨਾਲ-ਨਾਲ ਦੁਨੀਆ ਦੇ ਕਈ ਹੋਰ ਰੰਗਾਂ ਨੂੰ ਵੀ ਦਿਖਾਇਆ ਗਿਆ ਹੈ। 'ਸੰਨ ਆਫ ਮਨਜੀਤ ਸਿੰਘ' ਕਪਿਲ ਸ਼ਰਮਾ ਦੀ ਪ੍ਰੋਡਕਸ਼ਨ ਵਜੋਂ ਡੈਬਿਊ ਫਿਲਮ ਹੈ। ਇਸ ਫਿਲਮ ਨੂੰ ਕਪਿਲ ਸ਼ਰਮਾ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਮਾਤਾ ਸੁਮੀਤ ਸਿੰਘ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ ਅਤੇ ਵਿਕਰਮ ਗਰੋਵਰ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ। 'ਸੰਨ ਆਫ ਮਨਜੀਤ ਸਿੰਘ' ਕੇ-9 ਅਤੇ ਸੈਵਨ ਕਲਰਸ ਮੋਸ਼ਨ ਪਿਚਰਸ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ। ਫਿਲਮ ਦਾ ਸਕ੍ਰੀਨ ਪਲੇਅ ਧੀਰਜ ਰਤਨ ਨੇ ਲਿਖਿਆ ਹੈ ਅਤੇ ਡਾਇਲਾਗਸ ਸੁਰਮੀਤ ਮਾਵੀ ਦੇ ਹਨ। 'ਸੰਨ ਆਫ ਮਨਜੀਤ ਸਿੰਘ' ਫਿਲਮ 'ਚ ਮਨਜੀਤ ਸਿੰਘ ਦਾ ਕਿਰਦਾਰ ਗੁਰਪ੍ਰੀਤ ਘੁੱਗੀ ਅਤੇ ਉਨ੍ਹਾਂ ਦੇ ਪੁੱਤਰ ਦਾ ਕਿਰਦਾਰ ਦਮਨਪ੍ਰੀਤ ਸਿੰਘ ਨਿਭਾ ਰਿਹਾ ਹੈ, ਜੋ ਕਿ ਮਸ਼ਹੂਰ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਤੇ ਗੇਂਦਬਾਜ਼ ਹਰਭਜਨ ਸਿੰਘ ਵਾਂਗ ਬਣਨਾ ਚਾਹੁੰਦਾ ਹੈ। ਇਨ੍ਹਾਂ ਤੋਂ ਇਲਾਵਾ ਫਿਲਮ ਵਿਚ ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ, ਹਾਰਬੀ ਸੰਘਾ, ਮਲਕੀਤ ਰੌਣੀ, ਦੀਪ ਮਨਦੀਪ ਤੇ ਤਾਨੀਆ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।
ਦੱਸਣਯੋਗ ਹੈ ਕਿ ਫਿਲਮ ਦੇ ਟਰੇਲਰ ਅਤੇ ਗੀਤ 'ਤਰ ਜਾ' ਨੂੰ ਲੋਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਪੰਜਾਬੀ ਫਿਲਮ ਇੰਡਸਟਰੀ 'ਚ ਇਸ ਤਰ੍ਹਾਂ ਦੀ ਕਹਾਣੀ ਪਹਿਲੀ ਵਾਰ ਪਰਦੇ 'ਤੇ ਪੇਸ਼ ਕੀਤੀ ਜਾ ਰਹੀ ਹੈ, ਜਿਸ 'ਚ ਇਕ ਆਮ ਵਿਅਕਤੀ ਆਪਣੇ ਬੇਟੇ ਲਈ ਹਰ ਖੁਸ਼ੀਆਂ ਖਰੀਦ ਕੇ ਉਸ ਦੀ ਝੋਲੀ ਵਿਚ ਪਾਉਣਾ ਚਾਹੁੰਦਾ ਹੈ ਅਤੇ ਬਦਲੇ ਵਿਚ ਉਸ ਤੋਂ ਇਨਵੈਸਟਮੈਂਟ ਬੈਂਕਰ ਬਣਨਾ ਲੋਚਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News