12 ਅਕਤੂਬਰ ਨੂੰ ਸਕ੍ਰੀਨ 'ਤੇ ਪਿਉ-ਪੁੱਤ ਦੇ ਸੁਪਨਿਆਂ ਨੂੰ ਦਿਖਾਏਗੀ 'ਸੰਨ ਆਫ ਮਨਜੀਤ ਸਿੰਘ'

10/11/2018 10:41:21 AM

ਜਲੰਧਰ (ਬਿਊਰੋ)— ਪੰਜਾਬੀ ਫਿਲਮ ਇੰਡਸਟਰੀ ਦੇ ਪੱਧਰ ਨੂੰ ਆਪਣੇ ਚੰਗੇ ਵਿਸ਼ੇ ਨਾਲ ਬਣਾਈਆਂ ਜਾਂ ਰਹੀਆਂ ਫਿਲਮਾਂ ਨਾਲ 'ਚ ਦਿਨੋਂ-ਦਿਨ ਉੱਪਰ ਚੁੱਕਿਆ ਜਾ ਰਿਹਾ ਹੈ। ਇਸੇ ਹੀ ਕਤਾਰ 'ਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਦਾ ਨਾਂ ਵੀ ਸ਼ਾਮਲ ਹੈ। ਜੀ ਹਾਂ, ਦੋਵਾਂ ਵਲੋਂ ਪ੍ਰੋਡਿਊਸ ਕੀਤੀ ਗਈ ਫਿਲਮ 'ਸੰਨ ਆਫ ਮਨਜੀਤ ਸਿੰਘ' 12 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਮਨੋਰੰਜਨ ਦੇ ਦੌਰ 'ਚ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੀਆਂ ਕਹਾਣੀਆਂ 'ਤੇ ਫਿਲਮਾਂ ਬਣਨਾ ਇਕ ਚੰਗਾ ਕਦਮ ਹੈ। ਇਸ ਫਿਲਮ ਨੂੰ ਵਿਕਰਮ ਗਰੋਵਰ ਨੇ ਡਾਇਰੈਕਟ ਕੀਤਾ ਹੈ। 'ਸੰਨ ਆਫ ਮਨਜੀਤ ਸਿੰਘ' ਕੇ-9 ਅਤੇ ਸੈਵਨ ਕਲਰਸ ਮੋਸ਼ਨ ਪਿਚਰਸ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ। ਫਿਲਮ ਦਾ ਸਕ੍ਰੀਨ ਪਲੇਅ ਧੀਰਜ ਰਤਨ ਨੇ ਲਿਖਿਆ ਹੈ ਅਤੇ ਡਾਇਲਾਗਸ ਸੁਰਮੀਤ ਮਾਵੀ ਦੇ ਹਨ।


ਦੱਸ ਦੇਈਏ ਕਿ ਇਹ ਫਿਲਮ ਇਕ ਮੱਧ-ਵਰਗੀ ਪਰਿਵਾਰ ਦੀਆਂ ਭਾਵਨਾਵਾਂ, ਸੁਪਨਿਆਂ ਅਧਾਰਿਤ ਇਕ ਸਮਾਜਿਕ ਕਹਾਣੀ ਹੈ। ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਸ ਦੇ ਬੱਚੇ ਪੜ੍ਹ ਲਿਖ ਕੇ ਵੱਡੇ ਰੁਤਬੇ 'ਤੇ ਕਮਾਈਆਂ ਕਰਨ। ਇਸ ਫਿਲਮ ਦਾ ਨਾਇਕ ਮਨਜੀਤ ਸਿੰਘ (ਗੁਰਪ੍ਰੀਤ ਘੁੱਗੀ) ਵੀ ਆਪਣੇ ਬੇਟੇ ਨੂੰ ਪੜ੍ਹਾ ਲਿਖਾ ਕੇ ਵੱਡਾ ਅਫਸਰ ਬਣਾਉਣ ਲਈ ਦਿਨ ਰਾਤ ਮਿਹਨਤ ਕਰਦਾ ਹੈ ਅਤੇ ਲੋਕਾਂ ਤੋਂ ਉਧਾਰ ਪੈਸੇ ਲੈ ਕੇ ਸਕੂਲ ਦੀਆਂ ਸਾਰੀਆਂ ਫੀਸਾਂ ਭਰਦਾ ਹੈ ਪਰ ਬੇਟਾ ਜੈਵੀਰ (ਦਮਨਪ੍ਰੀਤ ਸਿੰਘ) ਧੋਨੀ ਭੱਜੀ ਵਾਂਗ ਇਕ ਵੱਡਾ ਕ੍ਰਿਕਟਰ ਬਣਨਾ ਚਾਹੁੰਦਾ ਹੈ। ਉਹ ਹਰ ਸਮੇਂ ਇਸੇ ਸੁਪਨੇ ਨਾਲ ਜਿਊਂਦਾ ਹੈ ਪਰ ਇਸ ਬਾਰੇ ਉਸ ਦੇ ਪਿਤਾ ਪਤਾ ਲੱਗਦਾ ਹੈ ਤਾਂ ਉਹ ਕਾਫੀ ਨਾਰਾਜ਼ ਹੁੰਦਾ ਹੈ। ਗੁਰਪ੍ਰੀਤ ਘੁੱਗੀ ਤੇ ਦਮਨਪ੍ਰੀਤ ਸਿੰਘ ਤੋਂ ਇਲਾਵਾ ਫਿਲਮ 'ਚ ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ, ਹਾਰਬੀ ਸੰਘਾ, ਮਲਕੀਤ ਰੌਣੀ, ਦੀਪ ਮਨਦੀਪ ਤੇ ਤਾਨੀਆ ਮੁੱਖ ਭੂਮਿਕਾ 'ਚ ਹਨ।


ਦੱਸਣਯੋਗ ਹੈ ਕਿ ਫਿਲਮ ਦੇ ਟਰੇਲਰ ਅਤੇ ਗੀਤ 'ਤਰ ਜਾ' ਨੂੰ ਲੋਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਪੰਜਾਬੀ ਫਿਲਮ ਇੰਡਸਟਰੀ 'ਚ ਇਸ ਤਰ੍ਹਾਂ ਦੀ ਕਹਾਣੀ ਪਹਿਲੀ ਵਾਰ ਪਰਦੇ 'ਤੇ ਪੇਸ਼ ਕੀਤੀ ਜਾ ਰਹੀ ਹੈ, ਜਿਸ 'ਚ ਇਕ ਆਮ ਵਿਅਕਤੀ ਆਪਣੇ ਬੇਟੇ ਲਈ ਹਰ ਖੁਸ਼ੀਆਂ ਖਰੀਦ ਕੇ ਉਸ ਦੀ ਝੋਲੀ ਵਿਚ ਪਾਉਣਾ ਚਾਹੁੰਦਾ ਹੈ ਅਤੇ ਬਦਲੇ ਵਿਚ ਉਸ ਤੋਂ ਇਨਵੈਸਟਮੈਂਟ ਬੈਂਕਰ ਬਣਨਾ ਲੋਚਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News