ਅੱਜ ਦੁਨੀਆ ਭਰ ''ਚ ਰਿਲੀਜ਼ ਹੋਈ ''ਸੰਨ ਆਫ ਮਨਜੀਤ ਸਿੰਘ''

Friday, October 12, 2018 9:00 AM
ਅੱਜ ਦੁਨੀਆ ਭਰ ''ਚ ਰਿਲੀਜ਼ ਹੋਈ ''ਸੰਨ ਆਫ ਮਨਜੀਤ ਸਿੰਘ''

ਜਲੰਧਰ (ਬਿਊਰੋ)— ਚੀਰਾਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਸੰਨ ਆਫ ਮਨਜੀਤ ਸਿੰਘ' ਅੱਜ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਚੁੱਕੀ ਹੈ। ਪੰਜਾਬੀ ਫਿਲਮ ਇੰਡਸਟਰੀ ਦੇ ਪੱਧਰ ਨੂੰ ਆਪਣੇ ਚੰਗੇ ਵਿਸ਼ੇ ਨਾਲ ਬਣਾਈਆਂ ਫਿਲਮਾਂ ਨਾਲ 'ਚ ਦਿਨੋਂ-ਦਿਨ ਉੱਪਰ ਚੁੱਕਿਆ ਜਾ ਰਿਹਾ ਹੈ। ਇਸੇ ਹੀ ਕਤਾਰ 'ਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਦਾ ਨਾਂ ਵੀ ਸ਼ਾਮਲ ਹੈ। ਜੀ ਹਾਂ, ਦੋਵਾਂ ਵਲੋਂ ਪ੍ਰੋਡਿਊਸ ਕੀਤੀ ਗਈ ਫਿਲਮ 'ਸੰਨ ਆਫ ਮਨਜੀਤ ਸਿੰਘ' ਅੱਜ ਸਿਨੇਮਾਘਰਾਂ 'ਚ ਦਸਤਕ ਦੇ ਚੁੱਕੀ ਹੈ। ਇਹ ਫਿਲਮ ਇਕ ਮੱਧ-ਵਰਗੀ ਪਰਿਵਾਰ ਦੀਆਂ ਭਾਵਨਾਵਾਂ, ਸੁਪਨਿਆਂ ਅਧਾਰਿਤ ਇਕ ਸਮਾਜਿਕ ਕਹਾਣੀ ਹੈ। ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਸ ਦੇ ਬੱਚੇ ਪੜ੍ਹ ਲਿਖ ਕੇ ਵੱਡੇ ਰੁਤਬੇ 'ਤੇ ਕਮਾਈਆਂ ਕਰਨ। ਇਸ ਫਿਲਮ ਦਾ ਨਾਇਕ ਮਨਜੀਤ ਸਿੰਘ ਵੀ ਆਪਣੇ ਬੇਟੇ ਨੂੰ ਪੜ੍ਹਾ ਲਿਖਾ ਕੇ ਵੱਡਾ ਅਫਸਰ ਬਣਾਉਣ ਲਈ ਦਿਨ ਰਾਤ ਮਿਹਨਤ ਕਰਦਾ ਹੈ ਅਤੇ ਲੋਕਾਂ ਤੋਂ ਉਧਾਰ ਪੈਸੇ ਲੈ ਕੇ ਸਕੂਲ ਦੀਆਂ ਸਾਰੀਆਂ ਫੀਸਾਂ ਭਰਦਾ ਹੈ ਪਰ ਬੇਟਾ ਜੈਵੀਰ ਧੋਨੀ ਭੱਜੀ ਵਾਂਗ ਇਕ ਵੱਡਾ ਕ੍ਰਿਕਟਰ ਬਣਨਾ ਚਾਹੁੰਦਾ ਹੈ। ਇਸ ਫਿਲਮ 'ਚ ਗੁਰਪ੍ਰੀਤ ਘੁੱਗੀ ਤੇ ਦਮਨਪ੍ਰੀਤ ਸਿੰਘ ਤੋਂ ਇਲਾਵਾ ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ, ਹਾਰਬੀ ਸੰਘਾ, ਮਲਕੀਤ ਰੌਣੀ, ਦੀਪ ਮਨਦੀਪ ਤੇ ਤਾਨੀਆ ਮੁੱਖ ਭੂਮਿਕਾ 'ਚ ਹਨ।


ਦੱਸ ਦੇਈਏ ਕਿ ਇਸ ਫਿਲਮ ਨੂੰ ਵਿਕਰਮ ਗਰੋਵਰ ਨੇ ਡਾਇਰੈਕਟ ਕੀਤਾ ਹੈ। 'ਸੰਨ ਆਫ ਮਨਜੀਤ ਸਿੰਘ' ਕੇ-9 ਅਤੇ ਸੈਵਨ ਕਲਰਸ ਮੋਸ਼ਨ ਪਿਚਰਸ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ। ਫਿਲਮ ਦਾ ਸਕ੍ਰੀਨ ਪਲੇਅ ਧੀਰਜ ਰਤਨ ਨੇ ਲਿਖਿਆ ਹੈ ਅਤੇ ਡਾਇਲਾਗਸ ਸੁਰਮੀਤ ਮਾਵੀ ਦੇ ਹਨ।


ਦੱਸਣਯੋਗ ਹੈ ਕਿ ਫਿਲਮ ਦੇ ਟਰੇਲਰ ਅਤੇ ਗੀਤ 'ਤਰ ਜਾ' ਨੂੰ ਲੋਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਪੰਜਾਬੀ ਫਿਲਮ ਇੰਡਸਟਰੀ 'ਚ ਇਸ ਤਰ੍ਹਾਂ ਦੀ ਕਹਾਣੀ ਪਹਿਲੀ ਵਾਰ ਪਰਦੇ 'ਤੇ ਪੇਸ਼ ਕੀਤੀ ਜਾ ਰਹੀ ਹੈ, ਜਿਸ 'ਚ ਇਕ ਆਮ ਵਿਅਕਤੀ ਆਪਣੇ ਬੇਟੇ ਲਈ ਹਰ ਖੁਸ਼ੀਆਂ ਖਰੀਦ ਕੇ ਉਸ ਦੀ ਝੋਲੀ ਵਿਚ ਪਾਉਣਾ ਚਾਹੁੰਦਾ ਹੈ ਅਤੇ ਬਦਲੇ ਵਿਚ ਉਸ ਤੋਂ ਇਨਵੈਸਟਮੈਂਟ ਬੈਂਕਰ ਬਣਨਾ ਲੋਚਦਾ ਹੈ।


Edited By

Sunita

Sunita is news editor at Jagbani

Read More