ਮੋਟਾਪੇ ਨੂੰ ਕੰਟਰੋਲ ਕਰਕੇ ਮੁੜ ਹੌਟ ਲੁੱਕ ''ਚ ਆਈ ਸੋਨਾਕਸ਼ੀ

Saturday, January 12, 2019 1:37 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਸੋਨਾਕਸ਼ੀ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆ ਹਨ, ਜਿਨ੍ਹਾਂ 'ਚ ਉਹ ਪਹਿਲਾਂ ਤੋਂ ਕਾਫੀ ਪਤਲੀ ਅਤੇ ਬੇਹੱਦ ਹੌਟ ਲੱਗ ਰਹੀ ਹੈ।

PunjabKesari

ਦੱਸ ਦੇਈਏ ਕਿ ਸੋਨਾਕਸ਼ੀ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਕਾਫੀ ਮੋਟੀ ਨਜ਼ਰ ਆਉਂਦੀ ਸੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਦਬੰਗ' ਨਾਲ ਕੀਤੀ ਸੀ।

PunjabKesari

ਲੋਕਾਂ ਨੇ ਉਸ ਦੀ ਅਦਾਕਾਰੀ ਦੀ ਤਾਂ ਤਾਰੀਫ ਕੀਤੀ ਸੀ ਪਰ ਉਸ ਦੇ ਮੋਟਾਪੇ ਨੂੰ ਲੈ ਕੇ ਕਾਫੀ ਕੁਮੈਂਟ ਕੀਤੇ ਸਨ। ਹੋਲੀ-ਹੋਲੀ ਸੋਨਾਕਸ਼ੀ ਨੇ ਆਪਣਾ ਭਾਰ ਕਾਫੀ ਘੱਟ ਕਰ ਲਿਆ ਹੈ।

PunjabKesari

ਸੋਨਾਕਸ਼ੀ ਨੇ ਭਾਰ ਘਟਾਉਣ ਲਈ ਕਾਫੀ ਮਿਹਨਤ ਕੀਤੀ ਹੈ ਕਿਉਂਕਿ ਇਕ ਵਾਰ ਸੋਨਾਕਸ਼ੀ ਨੇ ਕਿਹਾ ਸੀ ਕਿ, ''ਮੈਨੂੰ ਜਿਮ ਜਾਣਾ ਪਸੰਦ ਨਹੀਂ ਪਰ ਉਸ ਨੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਬਹੁਤ ਜ਼ਿਆਦਾ ਪਸੀਨਾ ਬਹਾਇਆ ਹੈ।

PunjabKesari

ਇਥੇ ਹੀ ਬੱਸ ਨਹੀਂ ਸੋਨਾਕਸ਼ੀ ਨੇ ਆਪਣੇ ਖਾਣ ਪੀਣ 'ਤੇ ਵੀ ਖਾਸ ਧਿਆਨ ਦਿੱਤਾ ਹੈ। ਸੋਨਾਕਸ਼ੀ ਯੋਗਾ ਨੂੰ ਵਜਨ ਘੱਟ ਕਰਨ ਦਾ ਸਭ ਤੋਂ ਵਧੀਆ ਸਾਧਨ ਮੰਨਦੀ ਹੈ। ਸੋਨਾਕਸ਼ੀ ਦਾ ਕਹਿਣਾ ਹੈ ਕਿ ਜਦੋਂ ਲੋਕ ਮੈਨੂੰ ਪਹਿਲਾਂ ਤੋਂ ਜ਼ਿਅਦਾ ਸੁੰਦਰ ਅਤੇ ਜਵਾਨ ਦੱਸਦੇ ਹਨ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਹੈ।''

PunjabKesari
ਦੱਸ ਦੇਈਏ ਕਿ ਨਿਰਦੇਸ਼ਕ ਕਰਨ ਜੌਹਰ ਦੀ ਆਉਣ ਵਾਲੀ ਫਿਲਮ 'ਕਲੰਕ' 'ਚ ਨਜ਼ਰ ਆਏਗੀ। ਸਲਮਾਨ ਖਾਨ ਤੇ ਸੋਨਾਕਸ਼ੀ ਸਿਨਹਾ ਦੀ ਫਿਲਮ 'ਦਬੰਗ-3' ਦਾ ਫੈਨਜ਼ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਹਰੇ ਹਨ।

PunjabKesari

ਜਾਣਕਾਰੀ ਮੁਤਾਬਕ ਇਸ ਫਿਲਮ ਦੀ ਸ਼ੂਟਿੰਗ ਇਸ ਸਾਲ ਅਪ੍ਰੈਲ 'ਚ ਸ਼ੁਰੂ ਹੋਣ ਜਾ ਰਹੀ ਹੈ। ਇਸ ਬਾਰੇ ਸੋਨਾਕਸ਼ੀ ਨੇ ਹਾਲ ਹੀ 'ਚ ਆਪਣੇ ਇਕ ਇੰਟਰਵਿਊ 'ਚ ਗੱਲ ਕੀਤੀ ਹੈ।

PunjabKesari

ਸੋਨਾਕਸ਼ੀ ਹਾਲੇ ਆਪਣੀ ਫਿਲਮ 'ਮਿਸ਼ਨ ਮੰਗਲ' ਅਤੇ 'ਕਲੰਕ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਨ੍ਹਾਂ ਦੋਨਾਂ ਫਿਲਮਾਂ ਤੋਂ ਬਾਅਦ ਸੋਨਾਕਸ਼ੀ 'ਦਬੰਗ-3' ਦੀ ਸ਼ੂਟਿੰਗ ਸ਼ੁਰੂ ਕਰੇਗੀ।

PunjabKesari

PunjabKesari

PunjabKesari


Edited By

Sunita

Sunita is news editor at Jagbani

Read More