Pics : ਬਾਲੀਵੁੱਡ ਦੇ ਇਨ੍ਹਾਂ 8 ਹਮਸ਼ਕਲ ਜੋੜਿਆਂ ਨੂੰ ਦੇਖ ਕੇ ਹੋ ਜਾਵੋਗੇ ਤੁਸੀਂ ਹੈਰਾਨ !

Monday, June 19, 2017 2:42 PM

ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਸੋਨਾਕਸ਼ੀ ਸਿਨਹਾ ਆਪਣੀ ਪਹਿਲੀ ਹੀ ਫਿਲਮ 'ਦਬੰਗ' ਨਾਲ ਦਰਸ਼ਕਾਂ ਦੇ ਦਿਲਾਂ 'ਚ ਇੱਕ ਖਾਸ ਥਾਂ ਬਣਾਉਣ ਲਈ ਸਫਲ ਰਹੀ। ਉਨ੍ਹਾਂ ਦੀ ਤੁਲਨਾ ਗੁਜਰੇ ਜ਼ਮਾਨੇ ਦੀ ਮਸ਼ਹੂਰ ਅਭਿਨੇਤਰੀ ਰੀਨਾ ਰਾਏ ਨਾਲ ਕੀਤੀ ਜਾਂਦੀ ਹੈ। ਸੋਨਾਕਸ਼ੀ ਨੇ ਜਦੋਂ ਫਿਲਮ 'ਦਬੰਗ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਤਾਂ ਉਸੇ ਸਮੇਂ ਲੋਕਾਂ ਨੇ ਉਨ੍ਹਾਂ ਦੇ ਚਿਹਰੇ ਦਾ ਕਮਪੇਅਰਿਜ਼ਨ ਰੀਨਾ ਰਾਏ ਨਾਲ ਕਰ ਦਿੱਤਾ। ਇਸ ਗੱਲ ਤੋਂ ਸੋਨਾਕਸ਼ੀ ਸਿਨਹਾ ਨਾਰਾਜ਼ ਹੋ ਗਈ ਬਲਕਿ ਉਨ੍ਹਾਂ ਦੀ ਮਾਂ ਨੇ ਤਾਂ ਮੀਡੀਆ ਨੂੰ ਵੀ ਖੂਬ ਖਰੀ ਖੋਟੀ ਸੁਣਾਈ।

PunjabKesari
ਸੋਨੂ ਸੂਦ ਦੀ ਸ਼ਕਲ ਵੀ ਕੁਝ ਹੱਦ ਤੱਕ ਅਮਿਤਾਭ ਬੱਚਨ ਨਾਲ ਮਿਲਦੀ ਹੈ। ਫਿਲਮ 'ਦਬੰਗ' ਦੇ ਛੇਦੀ ਲਾਲ ਉਰਫ ਸੋਨੂ ਨੂੰ 2014 ਵਿੱਚ ਅੰਡਰਵਰਲਡ ਡਾਨ ਰਵੀ ਪੁਜਾਰੀ ਦੀ ਧਮਕੀ ਮਿਲੀ ਸੀ। ਉਸ ਸਮੇਂ ਰਵੀ ਪੁਜਾਰੀ ਨੇ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਸਮੇਤ ਫਿਲਮ ਹੈਪੀ ਨਿਊ ਈਅਰ ਦੇ ਦੂਜੇ ਕਲਾਕਾਰਾਂ ਨੂੰ ਵੀ ਧਮਕੀ ਭਰਿਆ ਕਾਲ ਗਿਆ ਸੀ।

PunjabKesari
ਨਾਜ਼ਿਮ ਖਾਨ, ਸਲਮਾਨ ਖਾਨ ਦੇ ਹਮਸ਼ਕਲ ਹਨ । ਫਿਲਮ 'ਬਜਰੰਗੀ ਭਾਈਜਾਨ' 'ਚ ਉਨ੍ਹਾਂ ਨੇ ਸਲਮਾਨ ਦੇ ਕਈ ਸੀਨ ਖੁਦ ਕੀਤੇ ਹਨ। ਨਜ਼ੀਮ ਨੇ 'ਬਜਰੰਗੀ ਭਾਈਜਾਨ' 'ਚ ਯੰਗ ਸਲਮਾਨ ਦਾ ਰੋਲ ਪਲੇਅ ਕੀਤਾ ਸੀ।

PunjabKesari
ਸਨੇਹਾ ਉਲਾਲ ਨੇ ਸਾਲ 2005 'ਚ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਸਲਮਾਨ ਖਾਨ ਦੇ ਨਾਲ ਫਿਲਮ 'ਲਕੀ' 'ਚ ਕੰਮ ਕੀਤਾ ਸੀ। ਅਸਲ 'ਚ ਸਲਮਾਨ ਆਪਣੀ ਫਿਲਮ ਲਈ ਐਸ਼ਵਰਿਆ ਵਰਗਾ ਚਿਹਰਾ ਲਭ ਰਹੇ ਸੀ ਅਤੇ ਉਨ੍ਹਾਂ ਦੀ ਤਲਾਸ਼ ਆਖਿਰ ਸਨੇਹਾ 'ਤੇ ਆ ਕੇ ਖਤਮ ਹੋਈ ਹਾਲਾਂਕਿ ਬਾਅਦ 'ਚ ਉਹ ਕੁਝ ਖਾਸ ਸਫਲ ਨਹੀਂ ਰਹੀ।

PunjabKesari
ਦਿਵਿਆ ਭਾਰਤੀ ਦੀ ਸ਼ਕਲ ਸ਼੍ਰੀਦੇਵੀ ਦੇ ਨਾਲ ਮਿਲਦੀ ਹੈ। ਦਿਵਿਆ ਨੇ ਕਈ ਹਿੰਦੀ ਫਿਲਮਾਂ 'ਚ ਕੰਮ ਕੀਤਾ ਹੈ, 17 ਸਾਲ ਦੀ ਉਮਰ ਵਿੱਚ ਤੇਲੁਗੂ ਫਿਲਮ 'ਬੋਬਿਲੀ ਰਾਜਾ' ਤੋਂ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਦਿਵਿਆ ਨੇ ਮਹਿਜ਼ 3 ਸਾਲ 'ਚ ਕਰੀਬ 21 ਫਿਲਮਾਂ ਕੀਤੀਆਂ, ਜਿਨ੍ਹਾਂ 'ਚ 13 ਬਾਲੀਵੁੱਡ ਸੀ। 5 ਅਪ੍ਰੈਲ 1993 ਨੂੰ ਬਿਲਡਿੰਗ ਤੋਂ ਗਿਰ ਕੇ ਦਿਵਿਆ ਭਾਰਤੀ ਦੀ ਮੌਤ ਹੋ ਗਈ ਸੀ।

PunjabKesari
ਜ਼ਰੀਨ ਖਾਨ ਅਤੇ ਕੈਟਰੀਨਾ ਕੈਫ ਦਾ ਚਿਹਰਾ ਵੀ ਕਾਫੀ ਹੱਦ ਤੱਕ ਮਿਲਦਾ ਜੁਲਦਾ ਹੈ। ਜ਼ਰੀਨ ਨੇ ਬਾਲੀਵੁੱਡ ਡੈਬਿਊ ਸਲਮਾਨ ਦੇ ਨਾਲ 2010 'ਚ ਆਈ ਫਿਲਮ 'ਵੀਰ' ਤੋਂ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਰੇਡੀ', 'ਹਾਉਸਫੁਲ-2', 'ਹੇਟ ਸਟੋਰੀ' ਅਤੇ 'ਵੀਰੱਪਨ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।

PunjabKesari
ਚਿਤਰਗੰਧਾ ਸਿੰਘ ਨੂੰ ਲੋਕ ਅਕਸਰ ਗੁਜਰੇ ਜਮਾਨੇ ਦੀ ਐਕਟਰੈਸ ਸਿਮਤਾ ਪਾਟਿਲ ਨਾਲ ਕੰਮਪੇਅਰ ਕਰਦੇ ਹਨ। ਚਿਤਰਗੰਧਾ 205 'ਚ ਆਈ ਫਿਲਮ 'ਹਜ਼ਾਰੋ ਖਵਾਇਸ਼ੇਂ ਐਸੀ' ਤੋਂ ਚਰਚਾ 'ਚ ਆਈ। ਉਨ੍ਹਾਂ ਨੇ 2001 'ਚ ਭਾਰਤੀ ਗੋਲਫੇਅਰ ਜੋਤੀ ਰੰਧਾਵਾ ਦੇ ਨਾਲ ਵਿਆਹ ਕਰਵਾ ਲਿਆ ਸੀ ਪਰ ਬਾਅਦ 'ਚ ਉਨ੍ਹਾਂ ਦਾ ਤਲਾਕ ਹੋ ਗਿਆ। ਚਿਤਰਗੰਧਾ ਨੇ 'ਯੇ ਸਾਲੀ ਜ਼ਿੰਦਗੀ' ਅਤੇ 'ਇੰਕਾਰ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।

PunjabKesari
ਮਸ਼ਹੂਰ ਡਾਇਰੈਕਟਰ ਹੈਰੀ ਬਵੇਜਾ ਦੇ ਬੇਟੇ ਹਰਮਾਨ ਦੀ ਸ਼ਕਲ ਐਕਟਰ ਰਿਤਿਕ ਰੌਸ਼ਨ ਦੇ ਨਾਲ ਮਿਲਦੀ ਹੈ। ਹਰਮਾਨ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ 'ਲਵ ਸਟੋਰੀ-2050'ਤੋਂ ਕੀਤੀ ਸੀ। ਹਾਲਾਂਕਿ ਉਨ੍ਹਾਂ ਨੂੰ ਕੁੱਝ ਖਾਸ ਸਫਲਤਾ ਨਹੀਂ ਮਿਲੀ । ਬਾਅਦ 'ਚ ਹਰਮਨ ਨੇ 'ਵਿਕਟ੍ਰੀ 'ਅਤੇ 'ਦਿਸ਼ਾਂਓ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।

PunjabKesari