ਭਾਰ ਘਟਾ ਕੇ ਪਹਿਲਾਂ ਨਾਲੋਂ ਹੋਰ ਵੀ ਖੂਬਸੂਰਤ ਹੋਈ ਸੋਨਾਕਸ਼ੀ ਸਿਨਹਾ
11/16/2018 4:27:08 PM
ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਸੋਨਾਕਸ਼ੀ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆ ਹਨ, ਜਿਨ੍ਹਾਂ 'ਚ ਉਹ ਪਹਿਲਾਂ ਤੋਂ ਕਾਫੀ ਪਤਲੀ ਅਤੇ ਬੇਹੱਦ ਹੌਟ ਲੱਗ ਰਹੀ ਹੈ।
ਦੱਸ ਦੇਈਏ ਕਿ ਸੋਨਾਕਸ਼ੀ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਕਾਫੀ ਮੋਟੀ ਨਜ਼ਰ ਆਉਂਦੀ ਸੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਦਬੰਗ' ਨਾਲ ਕੀਤੀ ਸੀ।
ਲੋਕਾਂ ਨੇ ਉਸ ਦੀ ਅਦਾਕਾਰੀ ਦੀ ਤਾਂ ਤਾਰੀਫ ਕੀਤੀ ਸੀ ਪਰ ਉਸ ਦੇ ਮੋਟਾਪੇ ਨੂੰ ਲੈ ਕੇ ਕਾਫੀ ਕੁਮੈਂਟ ਕੀਤੇ ਸਨ। ਹੋਲੀ-ਹੋਲੀ ਸੋਨਾਕਸ਼ੀ ਨੇ ਆਪਣਾ ਭਾਰ ਕਾਫੀ ਘੱਟ ਕਰ ਲਿਆ ਹੈ।
ਸੋਨਾਕਸ਼ੀ ਨੇ ਭਾਰ ਘਟਾਉਣ ਲਈ ਕਾਫੀ ਮਿਹਨਤ ਕੀਤੀ ਹੈ ਕਿਉਂਕਿ ਇਕ ਵਾਰ ਸੋਨਾਕਸ਼ੀ ਨੇ ਕਿਹਾ ਸੀ ਕਿ, ''ਮੈਨੂੰ ਜਿਮ ਜਾਣਾ ਪਸੰਦ ਨਹੀਂ ਪਰ ਉਸ ਨੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਬਹੁਤ ਜ਼ਿਆਦਾ ਪਸੀਨਾ ਬਹਾਇਆ ਹੈ।
ਇਥੇ ਹੀ ਬੱਸ ਨਹੀਂ ਸੋਨਾਕਸ਼ੀ ਨੇ ਆਪਣੇ ਖਾਣ ਪੀਣ 'ਤੇ ਵੀ ਖਾਸ ਧਿਆਨ ਦਿੱਤਾ ਹੈ। ਸੋਨਾਕਸ਼ੀ ਯੋਗਾ ਨੂੰ ਵਜਨ ਘੱਟ ਕਰਨ ਦਾ ਸਭ ਤੋਂ ਵਧੀਆ ਸਾਧਨ ਮੰਨਦੀ ਹੈ।
ਸੋਨਾਕਸ਼ੀ ਦਾ ਕਹਿਣਾ ਹੈ ਕਿ ਜਦੋਂ ਲੋਕ ਮੈਨੂੰ ਪਹਿਲਾਂ ਤੋਂ ਜ਼ਿਅਦਾ ਸੁੰਦਰ ਅਤੇ ਜਵਾਨ ਦੱਸਦੇ ਹਨ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਹੈ। ਦੱਸ ਦੇਈਏ ਕਿ ਨਿਰਦੇਸ਼ਕ ਕਰਨ ਜੌਹਰ ਦੀ ਆਉਣ ਵਾਲੀ ਫਿਲਮ 'ਕਲੰਕ' 'ਚ ਨਜ਼ਰ ਆਏਗੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ