ਕੈਂਸਰ ਦੀ ਭਿਆਨਕ ਬੀਮਾਰੀ ਅੱਗੇ ਕਮਜ਼ੋਰ ਨਾ ਪਈ ਸੋਨਾਲੀ, ਸ਼ੇਅਰ ਕੀਤੀ ਤਸਵੀਰ

Friday, August 10, 2018 1:32 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਕੁਝ ਮਹੀਨਿਆਂ ਤੋਂ ਨਿਊਯਾਰਕ 'ਚ ਆਪਣਾ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਇੱਥੇ ਸੋਨਾਲੀ ਆਪਣੇ ਫੈਨਜ਼ ਅਤੇ ਦੋਸਤਾਂ ਨੂੰ ਸਿਹਤ ਦੀ ਅਪਡੇਟ ਦੇਣ ਲਈ ਸੋਸ਼ਲ ਮੀਡੀਆ 'ਤੇ ਆਏ ਦਿਨ ਕੁਝ ਨਾ ਕੁਝ ਲਿਖ ਕੇ ਤਸਵੀਰ ਪੋਸਟ ਕਰਦੀ ਹੀ ਰਹਿੰਦੀ ਹੈ। ਸੋਨਾਲੀ ਕਾਫੀ ਮਜ਼ਬੂਤ ਅਦਾਕਾਰਾ ਹੈ ਤੇ ਇਸ ਬਿਮਾਰੀ ਦੇ ਚਲਦਿਆਂ ਵੀ ਉਹ ਕਮਜ਼ੋਰ ਨਹੀਂ ਪਈ।

PunjabKesari

ਕੁਝ ਦਿਨ ਪਹਿਲਾ ਫ੍ਰੈਂਡਸ਼ਿਪ ਡੇਅ 'ਤੇ ਸੋਨਾਲੀ ਨੇ ਅਪਾਣੇ ਦੋਸਤਾਂ ਨਾਲ ਖਾਸ ਮੈਸੇਜ ਲਿਖ ਕੇ ਇਕ ਤਸਵੀਰ ਪੋਸਟ ਕੀਤੀ ਸੀ। ਹਾਲ 'ਚ ਸੋਨਾਲੀ ਨੇ ਇੰਸਟਾਗ੍ਰਾਮ 'ਤੇ ਇਕ ਹੋਰ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ 'ਚ ਸੋਨਾਲੀ ਨੇ ਇਕ ਬੁੱਕ ਸਟੋਰ 'ਚ ਨਜ਼ਰ ਆ ਰਹੀ ਹੈ, ਜਿੱਥੇ ਉਹ ਕੋਈ ਕਿਤਾਬ ਪੜ੍ਹ ਰਹੀ ਹੈ। ਸੋਨਾਲੀ ਨੇ ਇਸ ਤਸਵੀਰ 'ਚ ਵ੍ਹਾਈਟ ਕਲਰ ਦਾ ਸ਼ਰਟ ਤੇ ਹੈਟ ਪਾਈ ਹੋਈ ਹੈ। ਦੱਸ ਦੇਈਏ ਕਿ ਉਸ ਨੂੰ ਕਿਤਾਬਾਂ ਪੜਨ ਦਾ ਕਾਫੀ ਸ਼ੌਕ ਹੈ।

PunjabKesari
ਦੱਸਣਯੋਗ ਹੈ ਕਿ ਇਕ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਸੋਨਾਲੀ ਇਕ ਰਾਈਟਰ ਵੀ ਹੈ। ਉਸ ਨੇ 'ਦਿ ਮਾਡਰਨ ਗੁਰੂਕੁਲ : ਮਾਈ ਐਕਸਪੈਰੀਮੈਂਟ ਵਿਦ ਪੈਂਰਟਿੰਗ' ਨਾਂ ਦੀ ਕਿਤਾਬ ਵੀ ਲਿਖੀ ਹੈ। ਸੋਨਾਲੀ ਸਾਲ 2017 ਤੋਂ ਆਪਣਾ ਡਿਜ਼ੀਟਲ ਬੁੱਕ ਕਲੱਬ ਵੀ ਚਲਾ ਰਹੀ ਹੈ।

PunjabKesari


Edited By

Sunita

Sunita is news editor at Jagbani

Read More