ਵਿਆਹ ਦੀ 16ਵੀਂ ਵਰ੍ਹੇਗੰਢ ''ਤੇ ਸੋਨਾਲੀ ਨੇ ਲਿਖਿਆ ਭਾਵੁਕ ਮੈਸੇਜ

Tuesday, November 13, 2018 1:01 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੋਨਾਲੀ ਬੇਂਦਰੇ ਨਿਊਯਾਰਕ 'ਚ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਲੰਬੇ ਸਮੇਂ ਤੋਂ ਸੋਨਾਲੀ ਮੁੰਬਈ ਤੋਂ ਦੂਰ ਹੈ। ਅਜਿਹੇ 'ਚ ਕਈ ਈਵੈਂਟ ਜਿਵੇਂ ਕਿ ਬੇਟੇ ਦਾ ਜਨਮਦਿਨ, ਗਣੇਸ਼ ਚਤੁਰਥੀ, ਦੀਵਾਲੀ ਉਨ੍ਹਾਂ ਘਰ ਤੋਂ ਦੂਰ ਨਿਊਯਾਰਕ 'ਚ ਹੀ ਮਨਾਈ। ਸੋਨਾਲੀ ਜ਼ਿੰਦਗੀ ਦੇ ਇਸ ਮੁਕਾਮ 'ਤੇ ਆਉਣ ਤੋਂ ਬਾਅਦ ਵੀ ਪੂਰੀ ਹਿੰਮਤ ਨਾਲ ਜ਼ਿੰਦਗੀ ਦਾ ਆਨੰਦ ਮਨਾ ਰਹੀ ਹੈ। ਐਤਵਾਰ ਨੂੰ ਸੋਨਾਲੀ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ ਤੇ ਬਹੁਤ ਹੀ ਭਾਵੁਕ ਮੈਸੇਜ ਸ਼ੇਅਰ ਕੀਤਾ।

PunjabKesari
ਪਤੀ ਗੋਲਡੀ ਬਹਿਲ ਲਈ ਇਸ ਦਿਨ ਨੂੰ ਖਾਸ ਬਣਾਉਣ ਲਈ ਸੋਨਾਲੀ ਨੇ ਜ਼ਿੰਦਗੀ ਦੇ ਹਰ ਸਫਰ ਨੂੰ ਤਸਵੀਰਾਂ 'ਚ ਬਿਆਨ ਕੀਤਾ। ਸੋਨਾਲੀ ਨੇ ਵਿਆਹ ਦੇ ਮੌਕੇ ਦੀ ਖਾਸ ਤਸਵੀਰ ਸ਼ੇਅਰ ਕਰਦੇ ਹੋਏ ਸਪੈਸ਼ਲ ਮੈਸੇਜ ਲਿਖਿਆ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਸੋਨਾਲੀ ਦੇ ਹੁਣ ਤੱਕ ਦੇ ਸਫਰ ਬਾਰੇ ਹਰ ਚੀਜ਼ ਬਿਆਨ ਹੁੰਦੀ ਹੈ। ਪਹਿਲੀ ਤਸਵੀਰ ਸੋਨਾਲੀ ਤੇ ਗੋਲਡੀ ਦੇ ਵਿਆਹ ਵਾਲੇ ਦਿਨ ਦੀ ਹੈ। ਲਾਲ ਜੋੜੇ 'ਚ ਸੋਨਾਲੀ ਬਹੁਤ ਖੂਬਸੂਰਤ ਲੱਗ ਰਹੀ ਹੈ। ਦੂਜੀ ਤਸਵੀਰ 'ਚ ਕੈਂਸਰ ਨਾਲ ਜੰਗ ਲੜਦੇ ਹੋਏ ਸੋਨਾਲੀ ਨੇ ਗੋਲਡੀ ਨਾਲ ਬਤੀਤ ਕੀਤੇ ਪਲਾਂ ਦੀ ਤਸਵੀਰ ਸ਼ੇਅਰ ਕੀਤੀ।

PunjabKesari
ਦੱਸਣਯੋਗ ਹੈ ਕਿ ਸੋਨਾਲੀ ਨੇ 2002 'ਚ ਗੋਲਡੀ ਨਾਲ ਵਿਆਹ ਕੀਤਾ ਸੀ। ਉਸ ਨੇ ਇਸ ਖਾਸ ਦਿਨ ਨੂੰ ਯਾਦ ਕਰਦੇ ਹੋਏ ਲਿਖਿਆ, ''ਤੁਸੀਂ ਮੇਰੇ ਰੌਕ ਸਟਾਰ ਹੋ, ਵਿਆਹ ਦਾ ਮਤਲਬ ਹੁੰਦਾ ਹੈ ਇਕ ਦੂਜੇ ਨਾਲ ਹਰ ਮੌਕੇ 'ਤੇ ਖੜੇ ਰਹਿਣਾ, ਇਸ ਸਾਲ ਕੈਂਸਰ ਦੀ ਲੜਾਈ ਇਕੱਲੀ ਮੇਰੀ ਨਹੀਂ, ਇਹ ਪੂਰੇ ਪਰਿਵਾਰ ਦੀ ਹੈ, ਮੇਰੀ ਤਾਕਤ ਬਣਨ ਲਈ ਧੰਨਵਾਦ Happy anniversary Goldie! ♥🤗''।

PunjabKesari


About The Author

Kapil Kumar

Kapil Kumar is content editor at Punjab Kesari