ਆਖਿਰ ਕੌਣ ਹੈ ਉਹ ਸ਼ਖਸ, ਜਿਸ ਨਾਲ ਸੋਨਮ ਬਾਜਵਾ ਨੂੰ ਹੋਇਆ ਪਿਆਰ?
7/11/2018 11:27:02 AM
ਮੁੰਬਈ(ਬਿਊਰੋ)— ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀਆਂ ਬੋਲਡ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸੋਨਮ ਬਾਜਵਾ ਨੇ ਇਕ ਤਸਵੀਰ ਸ਼ੇਅਰ ਕੀਤੀ, ਜਿਸ ਦੇ ਕੈਪਸ਼ਨ 'ਚ ਉਸ ਨੇ ਲਿਖਿਆ, ''Kiki Do You love me?''
ਹਾਲਾਂਕਿ ਫਿਲਮ 'ਕੈਰੀ ਆਨ ਜੱਟਾ 2' ਤੋਂ ਬਾਅਦ ਸੋਨਮ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ ਪਰ ਹੁਣ ਉਹ ਆਪਣੇ ਕੈਪਸ਼ਨ ਕਾਰਨ ਮੁੜ ਚਰਚਾ 'ਚ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਹੌਟ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ। ਤਸਵੀਰ ਦੇ ਇਸ ਕੈਪਸ਼ਨ ਤੋਂ ਬਾਅਦ ਉਸ ਦੇ ਫੈਨਜ਼ ਅੰਦਾਜ਼ਾ ਲਾ ਰਹੇ ਹਨ ਕਿ ਸ਼ਾਇਦ ਉਸ ਨੂੰ ਵੀ ਕਿਸੇ ਨਾਲ ਪਿਆਰ ਹੋ ਗਿਆ ਹੈ।
ਫਿਲਹਾਲ ਇਸ ਬਾਰੇ ਸੋਨਮ ਨੇ ਕੁਝ ਨਹੀਂ ਕਿਹਾ ਹੈ ਤੇ ਨਾ ਹੀ ਕੋਈ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ 'Kiki' ਸੋਨਮ ਬਾਜਵਾ ਦੀ ਬੈਸਟ ਫ੍ਰੈਂਡ/ਖਾਸ ਦੋਸਤ ਹੈ। ਇਹ ਦੋਸਤ ਸੋਨਮ ਦੇ ਦਿਲ ਦੇ ਬੇਹੱਦ ਕਰੀਬ ਹੈ।
ਦੱਸ ਦੇਈਏ ਕਿ ਹਾਲ ਹੀ 'ਚ ਸੋਨਮ ਬਾਜਵਾ ਅਤੇ ਕ੍ਰਿਕਟਰ ਕੇ. ਐੱਲ. ਰਾਹੁਲ ਦੀ ਸੋਸ਼ਲ ਮੀਡੀਆ 'ਤੇ ਚੱਲ ਰਹੀ ਕੈਮਿਸਟਰੀ ਫੈਨਜ਼ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਸੋਨਮ ਬਾਜਵਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਦੇ ਕੈਪਸ਼ਨ 'ਚ ਉਸ ਨੇ ਲਿਖਿਆ ਕਿ, ''ਡੁੱਬਦੇ ਸੂਰਜ ਨੂੰ ਦੇਖ ਰਹੀ ਹਾਂ ਤੇ ਤੁਹਾਡੇ ਬਾਰੇ ਸੋਚ ਰਹੀ ਹਾਂ।''
ਇਸ ਕੈਪਸ਼ਨ ਤੋਂ ਬਾਅਦ ਕੇ. ਐੱਲ. ਰਾਹੁਲ ਨੇ ਇਸ ਪੋਸਟ 'ਤੇ ਕੁਮੈਂਟ ਕੀਤਾ, ''ਸਿਰਫ ਇਕ ਕਾਲ ਦੂਰ ਹਾਂ ਸੋਨਮ ਬਾਜਵਾ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ