ਇੰਝ ਹੋਈ ਸੀ ਸੋਨਮ ਬਾਜਵਾ ਦੀ ਪਾਲੀਵੁੱਡ ਇੰਡਸਟਰੀ 'ਚ ਧਮਾਕੇਦਾਰ ਐਂਟਰੀ

8/16/2018 11:14:25 AM

ਜਲੰਧਰ(ਬਿਊਰੋ)— ਸੋਨਮ ਬਾਜਵਾ ਪਾਲੀਵੁੱਡ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇਕ ਮੰਨੀ ਜਾਂਦੀ ਹੈ। ਉਸ ਦਾ ਜਨਮ 16 ਅਗਸਤ 1992 ਨੂੰ ਨਾਨਕਮੱਟਾ ਰੁਦਰਪੁਰ, ਉਤਰਾਖੰਡ ਵਿਖੇ ਹੋਇਆ। ਇਕ ਇੰਟਰਵਿਊ ਦੌਰਾਨ ਉਸ ਨੇ ਆਪਣੇ ਫਿਲਮੀ ਕਰੀਅਰ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੇ ਤਜ਼ੁਰਬੇ ਸ਼ੇਅਰ ਕਰਦਿਆਂ ਦੱਸਿਆ, ''ਮੈਨੂੰ ਨਹੀਂ ਪਤਾ ਸੀ ਕਿ ਮੇਰੀ ਐਂਟਰੀ ਗਲੈਮਰ ਅਤੇ ਫਿਲਮੀਂ ਦੁਨੀਆ 'ਚ ਹੋ ਜਾਵੇਗੀ।

PunjabKesari

ਏਅਰਹੌਸਟੈਸ ਰਹਿ ਚੁੱਕੀ ਸੋਨਮ ਦੇ ਮੁਤਾਬਕ ਉਹ ਬਚਪਨ ਤੋਂ ਹੀ ਕੁਝ ਅਜਿਹਾ ਕਰਨਾ ਚਾਹੁੰਦੀ ਸੀ।'' ਦੱਸ ਦਈਏ ਕਿ ਸੋਨਮ ਬਾਜਵਾ ਪੰਜਾਬੀ ਫਿਲਮਾਂ ਤੋਂ ਇਲਾਵਾ ਤਾਮਿਲ ਫਿਲਮਾਂ 'ਚ ਕੰਮ ਕਰ ਚੁੱਕੀ ਹੈ ਤੇ ਨਾਲ ਹੀ ਕਿਹਾ ਕਿ“ਉਹ ਪ੍ਰਮਾਤਮਾ ਅਤੇ ਫੈਨਜ਼ ਕਾਰਨ ਬਖੂਬੀ ਕੰਮ ਰਹੀ ਹੈ ਤੇ ਅੱਜ ਉਹ ਜਿਥੇ ਵੀ ਹਨ ਆਪਣੇ ਫੈਨਜ਼ ਕਰਕੇ ਹੈ।

PunjabKesari

ਉਸ ਨੇ ਕਿਹਾ ਕਿ, ''ਮੇਰੇ ਪਿਤਾ ਪ੍ਰਿੰਸੀਪਲ ਅਤੇ ਮਾਂ ਐਜੂਕੇਸ਼ਨਿਸਟ ਹਨ ਤੇ ਮੈਨੂੰ ਬਚਪਨ ਤੋਂ ਹੀ ਮਾਡਲਿੰਗ ਦਾ ਸ਼ੌਕ ਸੀ ਅਤੇ ਨੌਕਰੀ ਲਈ ਮੈਂ ਮੁੰਬਈ ਗਈ ਤੇ ਫਿਰ ਮੈਨੂੰ ਇਕ ਮੌਕਾ ਮਿਲਿਆ ਆਪਣਾ ਸੁਪਨਾ ਪੂਰਾ ਕਰਨ ਦਾ।

PunjabKesari

ਸਾਲ 2012 'ਚ ਮੈਂ 'ਫੈਮਿਨਾ ਮਿਸ ਇੰਡੀਆ' 'ਚ ਹਿੱਸਾ ਲਿਆ ਨਾਲ ਹੀ ਏਅਰਹੌਸਟੈਸ ਅਤੇ ਮਾਡਲਿੰਗ 'ਚ ਕਰੀਅਰ ਤੋਂ ਇਲਾਵਾ ਐਕਟਿੰਗ 'ਚ ਹੱਥ ਅਜ਼ਮਾਇਆ।''

PunjabKesari
ਦੱਸਣਯੋਗ ਹੈ ਕਿ ਹਰ ਮਿਡਲ ਕਲਾਸ ਦੀ ਤਰ੍ਹਾਂ ਸੋਨਮ ਦੇ ਪਿਤਾ ਸੇਫ ਕਰੀਅਰ ਤੇ ਚੰਗੇ ਘਰ 'ਚ ਰਿਸ਼ਤਾ ਚਾਹੁੰਦੇ ਸੀ ਪਰ ਮੇਰੀ ਦਿਲਚਸਪੀ ਦੇਖਣ ਅਤੇ ਮੇਰੇ ਕਨਵਿੰਸ ਕਰਨ ਤੋਂ ਬਾਅਦ ਮੇਰੇ ਮਾਤਾ ਪਿਤਾ ਨੇ ਫਿਲਮਾਂ ਲਈ ਹਾਂ ਕਰ ਦਿੱਤੀ।

PunjabKesari

PunjabKesari

PunjabKesari

PunjabKesari

PunjabKesari

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News