ਭੋਜਪੁਰੀ ਗੀਤ 'ਲਾਲੀਪੋਪ ਲਾਗੇਲੂ' ਗੀਤ 'ਤੇ ਸੋਨਮ ਬਾਜਵਾ ਨੇ ਲਾਏ ਠੁਮਕੇ, ਵੀਡੀਓ ਵਾਇਰਲ

Monday, October 29, 2018 2:39 PM
ਭੋਜਪੁਰੀ ਗੀਤ 'ਲਾਲੀਪੋਪ ਲਾਗੇਲੂ' ਗੀਤ 'ਤੇ ਸੋਨਮ ਬਾਜਵਾ ਨੇ ਲਾਏ ਠੁਮਕੇ, ਵੀਡੀਓ ਵਾਇਰਲ

ਜਲੰਧਰ (ਬਿਊਰੋ)— ਪਾਲੀਵੁੱਡ ਅਭਿਨੇਤਰੀਆਂ ਕਿਸੇ ਵੀ ਮਾਮਲੇ 'ਚ ਬਾਲੀਵੁੱਡ ਹਸੀਨਾਵਾਂ ਤੋਂ ਘੱਟ ਨਹੀਂ ਹਨ। ਖੂਬਸੂਰਤੀ, ਫਿਟਨੈੱਸ ਤੇ ਐਕਟਿੰਗ ਦੇ ਮਾਮਲੇ 'ਚ ਇਹ ਅਭਿਨੇਤਰੀਆਂ ਬਾਲੀਵੁੱਡ ਦੀ ਕਿਸੇ ਵੀ ਅਭਿਨੇਤਰੀ ਨੂੰ ਸਖਤ ਟੱਕਰ ਦੇ ਸਕਦੀ ਹੈ। ਹਾਲ ਹੀ 'ਚ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਨ੍ਹਾਂ ਫਨੀ ਅੰਦਾਜ਼ ਦਿਖਾਈ ਦੇ ਰਿਹਾ ਹੈ। ਦਰਅਸਲ ਇਸ ਵੀਡੀਓ 'ਚ ਉਹ ਭੋਜਪੁਰੀ ਦੇ ਮਸ਼ਹੂਰ ਗੀਤ 'ਲਾਲੀਪੋਪ ਲਾਗੇਲੂ' 'ਤੇ ਡਾਂਸ ਕਰ ਰਹੀ ਹੈ।

 
 
 
 
 
 
 
 
 
 
 
 
 
 

New Choreograher in town... pls contact her for top notch tackiness @noyrika assisted by #dharam #dreamteam

A post shared by Sonam Bajwa (@sonambajwa) on Oct 18, 2018 at 8:55am PDT

ਵੀਡੀਓ 'ਚ ਪਹਿਲਾਂ ਉਹ ਆਪਣੀ ਮੇਕਅੱਪ ਆਰਟਿਸਟ ਨਾਲ ਕਿਸੇ ਗੱਲ ਨੂੰ ਲੈ ਕੇ ਮਜ਼ਾਕ ਕਰਦੀ ਨਜ਼ਰ ਆ ਰਹੀ ਹੈ ਪਰ ਜਿਵੇਂ ਹੀ ਇਹ ਭੋਜਪੁਰੀ ਗੀਤ ਵੱਜਦਾ ਹੈ ਤਾਂ ਸੋਨਮ ਬਾਜਵਾ ਖੁਦ ਨੂੰ ਨੱਚਣ ਤੋਂ ਰੋਕ ਨਾ ਸਕੀ ਤੇ ਠੁਮਕੇ ਲਾਉਣ ਲੱਗ ਜਾਂਦੀ ਹੈ। ਵੀਡੀਓ 'ਚ ਸੋਨਮ ਆਪਣੀ ਮੇਕਅੱਪ ਆਰਟੀਸਟ ਨੂੰ ਕੋਰੀਓਗਰਾਫਰ ਦੱਸ ਰਹੀ ਹੈ। ਉਹ ਉਨ੍ਹਾਂ ਦੇ ਪੈਰ ਛੂੰਹਦੀ ਹੈ ਅਤੇ ਫਿਰ 'ਲਾਲੀਪੌਪ ਲਾਗੇਲੂ' ਗੀਤ 'ਤੇ ਮਸਤੀ ਭਰੇ ਅੰਦਾਜ਼ 'ਚ ਥਿਰਕਣ ਲੱਗ ਜਾਂਦੀ ਹੈ।
ਦੱਸ ਦੇਈਏ ਕਿ 'ਕੈਰੀ ਆਨ ਜੱਟਾ' ਸੀਰੀਜ਼, 'ਨਿੱਕਾ ਜ਼ੈਲਦਾਰ' ਸੀਰੀਜ਼, 'ਸੁਪਰ ਸਿੰਘ', 'ਮੰਜੇ ਬਿਸਤਰੇ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਕਰ ਚੁੱਕੀ ਹੈ।


Edited By

Chanda Verma

Chanda Verma is news editor at Jagbani

Read More