'ਲਾਲ ਪਰੀ' ਬਣ ਮੁੜ ਸੁਰਖੀਆਂ 'ਚ ਆਈ ਸੋਨਮ ਬਾਜਵਾ
1/19/2019 10:41:59 AM
ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੀ ਹੌਟ ਤੇ ਖੂਬਸੂਰਤ ਕੁਈਨ ਸੋਨਮ ਬਾਜਵਾ ਇਕ ਵਾਰ ਫਿਰ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ। ਜੀ ਹਾਂ, ਹਾਲ ਹੀ 'ਚ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਤੇ ਗਲੈਮਰਸ ਨਜ਼ਰ ਆ ਰਹੀ ਹੈ।
ਸੋਨਮ ਬਾਜਵਾ ਇਮੇਜ਼ ਗੈਲਰੀ ਡਾਊਨਲੋਡ
ਖਾਸ ਗੱਲ ਇਹ ਹੈ ਕਿ ਹਮੇਸ਼ਾ ਬੋਲਡ ਲੁੱਕ ਨੂੰ ਪਹਿਲ ਦੇਣ ਵਾਲੀ ਸੋਨਮ ਬਾਜਵਾ ਇਸ ਵਾਰ ਰੈੱਡ ਲਹਿੰਗੇ 'ਚ ਪੋਜ਼ ਦੇ ਰਹੀ ਹੈ। ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਇਸ ਫੋਟੋਸ਼ੂਟ ਸੋਨਮ ਬਾਜਵਾ ਵੱਖਰੇ-ਵੱਖਰੇ ਐਂਗਲ ਨਾਲ ਖੂਬਸੂਰਤ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸੋਨਮ ਬਾਜਵਾ ਕਈ ਹੌਟ ਤੇ ਖੂਬਸੂਰਤ ਫੋਟੋਸ਼ੂਟ ਕਰਵਾ ਚੁੱਕੀ ਹੈ। ਉਸ ਦਾ ਹਰ ਲੁੱਕ ਸੋਸ਼ਲ ਮੀਡੀਆ 'ਤੇ ਕੁਝ ਹੀ ਮਿੰਟਾਂ 'ਚ ਵਾਇਰਲ ਹੋ ਜਾਂਦਾ ਹੈ।
ਸੋਨਮ ਬਾਜਵਾ ਇਮੇਜ਼ ਐਚਡੀ ਫੋਟੋ ਵਾਲਪੇਪਰ
ਦੱਸ ਦੇਈਏ ਕਿ ਸੋਨਮ ਬਾਜਵਾ ਪਾਲੀਵੁੱਡ ਫਿਲਮ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇਕ ਹੈ। ਅਦਾਕਾਰੀ ਦੇ ਨਾਲ-ਨਾਲ ਆਪਣੀ ਖੂਬਸੂਰਤੀ ਨਾਲ ਸੋਨਮ ਬਾਜਵਾ ਹਮੇਸ਼ਾ ਲੋਕਾਂ ਨੂੰ ਦੀਵਾਨਾ ਬਣਾਉਣ 'ਚ ਸਫਲ ਰਹਿੰਦੀ ਹੈ।
ਸੋਨਮ 'ਬੈਸਟ ਆਫ ਲੱਕ', 'ਪੰਜਾਬ 1984', 'ਕਾਪਲ', 'ਬੋਰਨ ਟੂ ਬੀ ਕਿੰਗ', 'ਸਰਦਾਰ ਜੀ 2', 'ਅਟਦਕੁੰਦਮ ਰਾਅ' ਤੇ 'ਬਾਬੂ ਬੰਗਾਰਾਮ', 'ਮੰਜੇ ਬਿਸਤਰੇ', 'ਕੈਰੀ ਆਨ ਜੱਟਾ 2' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਸੋਨਮ ਬਾਜਵਾ ਨੇ ਸਾਲ 2013 'ਚ ਆਈ ਪੰਜਾਬੀ ਫਿਲਮ 'ਬੈਸਟ ਆਫ ਲੱਕ' ਰਾਹੀਂ ਪਾਲੀਵੁੱਡ 'ਚ ਐਂਟਰੀ ਕੀਤੀ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ