ਜਦੋਂ ''ਸੁਪਰ ਸਿੰਘ'' ਲਈ ਸੋਨਮ ਨੂੰ ਬਣਾਉਣੀਆਂ ਪਈਆਂ ਅਸਲ ''ਚ ਰੋਟੀਆਂ
5/27/2017 10:09:36 PM
ਜਲੰਧਰ— ਏਕਤਾ ਕਪੂਰ ਦੇ ਬਾਲਾਜੀ ਮੋਸ਼ਨ ਪਿਕਚਰਜ਼ ਤੇ ਅਨੁਰਾਗ ਸਿੰਘ ਤੇ ਪਵਨ ਗਿੱਲ ਦੀ ਬ੍ਰੈਟ ਫਿਲਮਜ਼ ਦੀ ''ਸੁਪਰ ਸਿੰਘ'' ਫਿਲਮ ''ਚ ਦਿਲਜੀਤ ਦੁਸਾਂਝ ਨਾਲ ਅਭਿਨੇਤਰੀ ਸੋਨਮ ਬਾਜਵਾ ਮੁੱਖ ਕਿਰਦਾਰ ਨਿਭਾਅ ਰਹੀ ਹੈ। ਫਿਲਮ ਦਾ ਨਿਰਦੇਸ਼ਨ ਨੈਸ਼ਨਲ ਐਵਾਰਡ ਜੇਤੂ ਪੰਜਾਬੀ ਨਿਰਦੇਸ਼ਕ ਅਨੁਰਾਗ ਸਿੰਘ ਨੇ ਕੀਤਾ ਹੈ।
ਫਿਲਮ ਦਾ ''ਹਵਾ ਵਿਚ'' ਗੀਤ ਹਾਲ ਹੀ ''ਚ ਰਿਲੀਜ਼ ਹੋਇਆ ਹੈ, ਜਿਹੜਾ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ''ਚ ਅਭਿਨੇਤਰੀ ਸੋਨਮ ਬਾਜਵਾ ਰੋਟੀਆਂ ਬਣਾਉਂਦੀ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ ਸੋਨਮ ਨੇ ਅਸਲ ''ਚ ਸੈੱਟ ''ਤੇ ਆਪਣੇ ਕਰਿਊ ਮੈਂਬਰਾਂ ਲਈ ਰੋਟੀਆਂ ਬਣਾਈਆਂ।
ਇੰਨੀਆਂ ਰੋਟੀਆਂ ਇਕੋ ਸਮੇਂ ਬਣਾ ਕੇ ਉਸ ਦੇ ਹੱਥ ਦਰਦ ਤਾਂ ਜ਼ਰੂਰ ਹੋਏ ਪਰ ਕਰਿਊ ਲਈ ਰੋਟੀਆਂ ਬਣਾ ਕੇ ਉਸ ਨੂੰ ਖੁਸ਼ੀ ਵੀ ਬਹੁਤ ਹੋਈ। ਦੱਸਣਯੋਗ ਹੈ ਕਿ ''ਸੁਪਰ ਸਿੰਘ'' ਫਿਲਮ 16 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ''ਚ ਦਿਲਜੀਤ ਦੁਸਾਂਝ ਇਕ ਸੁਪਰਹੀਰੋ ਦੀ ਭੂਮਿਕਾ ਨਿਭਾਅ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ