Pics : ਇੰਸਟਾਗ੍ਰਾਮ ''ਤੇ ਛਾਈ ਸਦਾਬਹਾਰ ਫ਼ੈਸ਼ਨ ਆਈਕਨ ਸੋਨਮ ਕਪੂਰ
9/24/2017 5:05:44 PM
ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਫੈਸ਼ਨ ਆਈਕਾਨ ਲਈ ਜਾਣੀ ਜਾਂਦੀ ਹੈ। ਕਿਸੇ ਵੀ ਇਵੈਂਟ ਜਾਂ ਐਵਾਰਡਜ਼ ਫੰਕਸ਼ਨ ਹੋਵੇ ਸੋਨਮ ਦਾ ਸਟਾਈਲ ਦਾ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਹੀ ਲੈਂਦੀ ਹੈ। ਅੱਜ ਸਾਦੇ ਕੱਪੜੇ ਪਾ ਕੇ ਉਸ ਨੇ ਆਪਣੀ ਇਸ ਕਾਬਲੀਅਤ 'ਤੇ ਮੋਹਰ ਲਾ ਦਿੱਤੀ ਹੈ। ਪਿੱਛੇ ਜਿਹੇ ਇੰਸਟਾਗ੍ਰਾਮ 'ਤੇ ਚਿੱਟੇ ਰੰਗ ਕਮੀਜ਼ 'ਚ ਤਸਵੀਰ ਪੋਸਟ ਕਰ ਕੇ ਸਭ ਨੂੰ ਸਿੱਖਾ ਦਿੱਤਾ ਹੈ ਕਿ ਹਰ ਅੰਦਾਜ਼ ਦੇ ਕੱਪੜਿਆਂ 'ਚ ਸੋਨਮ ਦਾ ਜਵਾਬ ਨਹੀਂ ਹੈ।
ਬੱਚੇ ਤੋਂ ਬਾਅਦ ਕਰੀਨਾ ਕਪੂਰ ਦੀ ਪਹਿਲੀ ਫ਼ਿਲਮ ਵੀਰੇ ਦੀ ਵੈਡਿੰਗ 'ਚ ਸੋਨਮ ਕਪੂਰ, ਸਵਰਾ ਭਾਸਕਰ ਅਤੇ ਸਿਖਾ ਤਲਸਾਨੀਆ ਕਾਫੀ ਅਹਿਮ ਕਿਰਦਾਰ ਨਿਭਾਉਣ ਵਾਲੇ ਹਨ। ਇਸ ਫ਼ਿਲਮ ਦਾ ਨਿਰਦੇਸ਼ਕ ਸ਼ਸ਼ਾਂਕ ਘੋਸ਼ ਹੈ।
ਫ਼ਿਲਮ ਦੀ ਕਹਾਣੀ ਉਨ੍ਹਾਂ ਚਾਰ ਦੋਸਤਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੇ ਦੋਸਤ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਜਾਂਦੇ ਹਨ। ਇਸ ਤੋਂ ਪਹਿਲਾਂ ਇਸ ਫ਼ਿਲਮ 'ਚ ਕੈਟਰੀਨਾ ਕੈਫ ਅਤੇ ਹੁਮਾ ਕੁਰੈਸ਼ੀ ਸੀ ਪਰ ਫ਼ਿਲਮ 'ਚ ਦੇਰੀ ਹੋਣ ਕਾਰਨ ਉਨ੍ਹਾਂ ਇਹ ਫ਼ਿਲਮ ਛੱਡ ਦਿੱਤੀ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ