ਇਸ ਸ਼ਰਤ 'ਤੇ ਨਿਰਦੇਸ਼ਕ ਨੇ ਸੋਨਮ ਨੂੰ ਫਿਲਮ 'ਚ ਕੀਤਾ ਸੀ ਕਾਸਟ, ਕਦੇ ਦਿਖਦੀ ਸੀ ਅਜਿਹੀ
6/9/2018 4:51:32 PM
ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦਾ ਜਨਮ 9 ਜੂਨ, 1985 ਨੂੰ ਮੁੰਬਈ 'ਚ ਹੋਇਆ ਸੀ। ਸੋਨਮ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2007 'ਚ ਪਹਿਲੀ ਫਿਲਮ 'ਸਾਂਵਰੀਆ' ਨਾਲ ਕੀਤੀ ਸੀ। ਅਨਿਲ ਕਪੂਰ ਦੀ ਬੇਟੀ ਹੋਣ ਦੇ ਬਾਵਜੂਦ ਅਤੇ 'ਬਲੈਕ' ਵਰਗੀ ਵੱਡੀ ਫਿਲਮ 'ਚ ਬਤੌਰ ਨਿਰਦੇਸ਼ਕ ਅਸਿਸਟੈਂਟ ਕੰਮ ਕਰਨ ਤੋਂ ਬਾਅਦ ਸੋਨਮ ਨੂੰ ਇਹ ਫਿਲਮ ਇੰਨੀ ਆਸਾਨੀ ਨਾਲ ਨਹੀਂ ਮਿਲੀ। 'ਸਾਂਵਰੀਆ' ਫਿਲਮ 'ਚ ਸੋਨਮ ਨੂੰ ਇਸ ਸ਼ਰਤ 'ਤੇ ਕਾਸਟ ਕੀਤਾ ਗਿਆ ਸੀ ਕਿ ਉਹ ਆਪਣਾ ਭਾਰ ਘੱਟ ਕਰੇਗੀ। ਨਿਰਦੇਸ਼ਨ ਸੰਜੇ ਲੀਲਾ ਭੰਸਾਲੀ ਨੇ ਸੋਨਮ ਨੂੰ ਕਿਹਾ ਸੀ ਕਿ ਜੇਕਰ ਉਹ ਅਭਿਨੈ ਦੀ ਦੁਨੀਆ 'ਚ ਜਾਣਾ ਚਾਹੁੰਦੀ ਹੈ ਤਾਂ ਉਸਨੂੰ ਆਪਣਾ ਭਾਰ ਘੱਟ ਕਰਨਾ ਪਵੇਗਾ।
ਉੱਥੇ ਹੀ ਸੋਨਮ ਨੇ ਇਹ ਚੈਲੇਜ਼ ਸਵਿਕਾਰ ਕੀਤਾ ਅਤੇ ਸਿਰਫ 24 ਮਹੀਨੇ 'ਚ ਆਪਣੀ ਲੁੱਕ 'ਚ ਬਦਲਾਅ ਕਰ ਲਿਆ। ਫਿਲਮ 'ਸਾਂਵਰੀਆ' ਲਈ ਸੋਨਮ ਨੇ ਕਰੀਬ 35 ਕਿੱਲੋ ਭਾਰ ਘਟਾਇਆ ਸੀ। ਭਾਰ ਘੱਟ ਕਰਨ ਲਈ ਸੋਨਮ ਨੇ ਯਾਸਮੀਨ ਕਰਾਚੀਵਾਲਾ ਕੋਲੋਂ ਸਪੈਸ਼ਲ ਟ੍ਰੇਨਿੰਗ ਲਈ ਸੀ। ਇਸ ਤੋਂ ਇਲਾਵਾ ਸੋਨਮ ਨੇ ਕਥਕ ਅਤੇ ਯੋਗਾ ਦੀ ਮਦਦ ਨਾਲ ਆਪਣੀ ਫਿੱਗਰ ਦਾ ਸੰਤੁਲਨ ਬਣਾਈ ਰੱਖਿਆ। ਪ੍ਰਤੀਦਿਨ ਕਈ ਤਰ੍ਹਾਂ ਦੇ ਵਰਕਆਊਟ ਤੋਂ ਬਾਅਦ ਸੋਨਮ ਨੇ ਆਪਣਾ ਭਾਰ ਘਟਾਇਆ ਸੀ।
ਸੋਨਮ ਕਪੂਰ ਨੇ ਰਣਬੀਰ ਕੂਪਰ ਨਾਲ ਫਿਲਮ 'ਸਾਂਵਰੀਆ' ਨਾਲ ਡੈਬਿਊ ਕੀਤਾ ਸੀ। ਰਣਬੀਰ ਦੀ ਵੀ ਇਹ ਡੈਬਿਊ ਫਿਲਮ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਅਸਫਲ ਰਹੀ ਸੀ ਪਰ ਸੋਨਮ ਨਿਰਾਸ਼ ਹੋਣ ਦੇ ਬਾਵਜੂਦ ਮਿਹਨਤ ਕਰਦੀ ਰਹੀ। ਇਸ ਤੋਂ ਬਾਅਦ ਸੋਨਮ 'ਦਿੱਲੀ 6', 'ਆਈ ਹੇਟ ਲਵ ਸਟੋਰੀਜ਼', 'ਆਇਸ਼ਾ', 'ਭਾਗ ਮਿਲਖਾ ਸਿੰਘ', 'ਖੂਬਸੂਰਤ', 'ਪ੍ਰੇਮ ਰਤਨ ਧੰਨ ਪਾਓ', 'ਨੀਰਜਾ', 'ਵੀਰੇ ਦੀ ਵੈਡਿੰਗ' 'ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਸੋਨਮ ਦੀ ਆਉਣ ਵਾਲੀਆਂ ਫਿਲਮਾਂ 'ਸੰਜੂ' ਅਤੇ 'ਇਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਹੈ। ਇਹ ਦੋਵੇਂ ਫਿਲਮਾਂ ਇਸ ਸਾਲ ਰਿਲੀਜ਼ ਹੋਣ ਵਾਲੀਆਂ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ