ਮੁੰਡਿਆਂ ਨੂੰ ਲੈ ਕੇ ਸਹੇਲੀ ਜੈਕਲੀਨ ਦੀ ਪਸੰਦ ਬਾਰੇ ਸੋਨਮ ਨੇ ਕੀਤਾ ਹੈਰਾਨੀਜਨਕ ਖੁਲਾਸਾ!

Thursday, September 13, 2018 5:24 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀਆਂ ਸੋਨਮ ਕਪੂਰ ਤੇ ਜੈਕਲੀਨ ਫਰਨਾਂਡੀਜ਼ ਬੈਸਟ ਫ੍ਰੈਂਡਸ ਹਨ। ਦੋਹਾਂ ਦਾ ਤਾਲਮੇਲ ਕਈ ਈਵੈਂਟਸ 'ਤੇ ਨਜ਼ਰ ਆ ਚੁੱਕਾ ਹੈ। ਸਿਰਫ ਇਹੀ ਨਹੀਂ ਜੈਕਲੀਨ ਤਾਂ ਸੋਨਮ ਦੇ ਵਿਆਹ 'ਤੇ ਵੀ ਖੂਬ ਲਾਈਮਲਾਈਟ 'ਚ ਰਹੀ ਸੀ।

PunjabKesari

ਹਾਲ ਹੀ 'ਚ ਇਕ ਸ਼ੋਅ ਦੌਰਾਨ ਸੋਨਮ ਨੇ ਆਪਣੀ ਫ੍ਰੈਂਡ ਤੇ ਪਤੀ ਆਨੰਦ ਆਹੂਜਾ ਬਾਰੇ ਕਈ ਰਾਜ਼ ਖੋਲ੍ਹੇ। ਸੋਨਮ ਨੇ ਸ਼ੋਅ 'ਚ ਆਨੰਦ ਬਾਰੇ ਦੱਸਿਆ ਕਿ ਉਹ ਉਸ ਨੂੰ ਆਪਣੇ ਕਿਸੇ ਦੋਸਤ ਲਈ ਪਟਾਉਣ ਆਏ ਸਨ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

PunjabKesari

ਇਸ ਤੋਂ ਬਾਅਦ ਸੋਨਮ ਨੇ ਦੱਸਿਆ ਕਿ ਆਨੰਦ ਨੇ ਸੋਨਮ ਨੂੰ ਬਿਨਾਂ ਅੰਗੂਠੀ ਤੋਂ ਪ੍ਰਪੋਜ਼ ਕੀਤਾ ਸੀ। ਇਸੇ ਸ਼ੋਅ 'ਤੇ ਆਪਣੀ ਦੋਸਤ ਜੈਕਲੀਨ ਬਾਰੇ ਗੱਲ ਕਰਦੇ ਹੋਏ ਸੋਨਮ ਨੇ ਦੱਸਿਆ ਕਿ ਜੈਕਲੀਨ ਨੂੰ ਕਿਸ ਤਰ੍ਹਾਂ ਦੇ ਮੁੰਡੇ ਪਸੰਦ ਹਨ। ਸੋਨਮ ਨੇ ਦੱਸਿਆ ਕਿ ਜੈਕਲੀਨ ਨੂੰ ਡੇਟਿੰਗ ਐਪ 'ਤੇ ਆਉਣਾ ਚਾਹੀਦਾ ਹੈ।

PunjabKesari

ਇਸ ਤੋਂ ਬਾਅਦ ਸੋਨਮ ਨੇ ਦੱਸਿਆ ਕਿ ਜੈਕਲੀਨ ਨੂੰ ਕ੍ਰੀਏਟਿਵ ਤੇ ਨੈਚੂਰਲ ਫੋਟੋ ਪੋਸਟ ਕਰਨ ਵਾਲੇ ਮੁੰਡੇ ਪਸੰਦ ਹਨ। ਉਸ ਨੂੰ ਉਹ ਮੁੰਡੇ ਬਿਲਕੁਲ ਪਸੰਦ ਨਹੀਂ, ਜੋ ਆਪਣੀ ਪ੍ਰੋਫਾਈਲ 'ਤੇ ਜਿੰਮ ਵਰਕਆਉਟ ਤੇ ਸ਼ਰਟਲੈੱਸ ਤਸਵੀਰਾਂ ਲਾਉਂਦੇ ਹਨ।


Edited By

Chanda Verma

Chanda Verma is news editor at Jagbani

Read More