ਅਜਿਹੀ ਵਜ੍ਹਾ ਕਰਕੇ ਸੋਨਮ ਕਪੂਰ ਨਾਲ ਹਰ ਐਕਟਰ ਨੇ ਕੰਮ ਕਰਨ ਤੋਂ ਕੀਤਾ ਸੀ ਇਨਕਾਰ

Monday, July 1, 2019 3:22 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਚਾਹੇ ਹੀ ਘੱਟ ਫਿਲਮਾਂ 'ਚ ਕੰਮ ਕੀਤਾ ਹੋਵੇ ਪਰ ਉਨ੍ਹਾਂ ਨੇ ਇਸ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਸਾਲ 2018 'ਚ ਰਿਲੀਜ਼ ਹੋਈ ਉਨ੍ਹਾਂ ਦੀ ਫਿਲਮ 'ਵੀਰੇ ਦੀ ਵੈਡਿੰਗ' ਨੇ ਵੀ ਕਾਫੀ ਤਾਰੀਫਾਂ ਬਟੋਰੀਆਂ ਸਨ। ਕਈ ਹਿੱਟ ਫਿਲਮਾਂ ਦੇਣ ਵਾਲੀ ਸੋਨਮ ਦੇ ਕਰੀਅਰ 'ਚ ਵੀ ਇਕ ਅਜਿਹਾ ਸਮਾਂ ਆਇਆ ਸੀ, ਜਦੋਂ ਉਨ੍ਹਾਂ ਨਾਲ ਕੋਈ ਬਾਲੀਵੁੱਡ ਐਕਟਰ ਕੰਮ ਨਹੀਂ ਕਰਨਾ ਚਾਹੁੰਦਾ ਸੀ। ਇੱਕ ਇੰਟਰਵਿਊ ਦੌਰਾਨ ਸੋਨਮ ਨੇ ਇਸ ਗੱਲ ਖੁਲਾਸਾ ਕੀਤਾ।
PunjabKesari
'ਸਾਵਰੀਆ' (2007) ਫਿਲਮ ਨਾਲ ਡੈਬਿਊ ਕਰਨ ਵਾਲੀ ਸੋਨਮ ਨੇ ਦੱਸਿਆ, ''ਕਿਉਂਕਿ ਮੈਂ ਅਨਿਲ ਕਪੂਰ ਦੀ ਧੀ ਹਾਂ ਇਸ ਲਈ ਸਭ ਨੂੰ ਲੱਗਦਾ ਸੀ ਕਿ ਮੈਂ ਸਿਲਵਰ ਸਪੂਨ ਬੇਬੀ ਹਾਂ ਜਦੋਂ ਕਿ ਅਜਿਹਾ ਨਹੀਂ ਸੀ। ਲੋਕ ਇਹ ਨਹੀਂ ਜਾਣਦੇ ਕਿ 'ਆਈਸ਼ਾ' (2010) ਅਤੇ 'ਦਿੱਲੀ 6' (2009) 'ਚ ਕੰਮ ਕਰਨ ਲਈ ਮੈਂ ਵੀ ਆਡੀਸ਼ਨ ਦਿੱਤੇ ਸਨ। ਆਡੀਸ਼ਨ 'ਚ ਪਾਸ ਹੋਣ ਤੋਂ ਬਾਅਦ ਮੈਨੂੰ ਫਿਲਮ ਮਿਲੀ। ਮੈਂ ਦੱਸ ਨਹੀਂ ਸਕਦੀ ਕਿ ਇਹ ਸਭ ਕਿੰਨਾ ਮੁਸ਼ਕਲ ਸੀ। ਕੀ ਤੁਸੀਂ ਜਾਣਦੇ ਹਾਂ 'ਖੂਬਸੂਰਤ' ਬਣਾਉਣ 'ਚ ਸਾਨੂੰ ਕਿੰਨੀ ਮਿਹਨਤ ਲੱਗੀ ਸੀ। ਕੋਈ ਵੀ ਬਾਲੀਵੁੱਡ ਐਕਟਰ ਮੇਰੇ ਨਾਲ ਕੰਮ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਫਿਲਮ ਦਾ ਨਾਮ 'ਖੂਬਸੂਰਤ' ਸੀ। ਮੈਨੂੰ ਫਵਾਦ ਖਾਨ ਨੂੰ ਪਾਕਿਸਤਾਨ ਤੋਂ ਲਿਆਉਣ ਪਿਆ, ਅਤੇ ਦੇਖੋ ਉਸ ਦੇ ਬਾਅਦ ਕੀ ਹੋਇਆ! ਫਵਾਦ ਖਾਨ ਇਕ ਵੱਡੇ ਸਟਾਰ ਬਣ ਗਏ। ਉਨ੍ਹਾਂ 'ਚ ਬਹੁਤ ਕਾਂਫੀਡੈਂਸ ਆ ਗਿਆ।''
PunjabKesari
ਦੱਸ ਦੇਈਏ ਕਿ ਸੋਨਮ ਨੇ 2007 'ਚ ਸੰਜੈ ਲੀਲਾ ਭੰਸਾਲੀ ਦੀ ਫਿਲਮ 'ਸਾਵਰੀਆ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਫਿਲਮਾਂ ਕੀਤੀਆਂ ਜਿਵੇਂ 'ਨੀਰਜਾ', 'ਦਿੱਲੀ 6', 'ਇਕ ਲੜਕੀ ਕੋ ਦੇਖਾ ਤੋਂ ਐਸਾ ਲਗਾ','ਵੀਰੇ ਦੀ ਵੈਡਿੰਗ'।
PunjabKesari


About The Author

manju bala

manju bala is content editor at Punjab Kesari