ਬੁਆਏਫਰੈਂਡ ਨਾਲ ਡੇਟ ''ਤੇ ਨਿਕਲੀ ਸੋਨਮ, ਫੋਟੋਗ੍ਰਾਫਰਾਂ ਨੂੰ ਦੇਖ ਕੇ ਹੋਈ ਹੈਰਾਨ (ਦੇਖੋ ਤਸਵੀਰਾਂ)

Monday, June 19, 2017 3:57 PM

ਮੁੰਬਈ— ਐਤਵਾਰ ਨੂੰ ਸੋਨਮ ਕਪੂਰ ਬੁਆਏਫਰੈਂਡ ਆਨੰਦ ਆਹੂਜਾ ਨਾਲ ਡੇਟ ਦੌਰਾਨ ਕੈਮਰੇ 'ਚ ਕੈਦ ਹੋਈ। ਜਦੋਂ ਦੋਵੇਂ ਮੁੰਬਈ ਦੇ ਇਕ ਰੈਸਟੋਰੈਂਟ 'ਚੋਂ ਖਾਣਾ ਖਾ ਕੇ ਬਾਹਰ ਆਏ ਤਾਂ ਫੋਟੋਗ੍ਰਾਫਰ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ, ਇਹ ਦੇਖ ਕੇ ਸੋਨਮ ਹੈਰਾਨ ਰਹਿ ਗਈ। ਸੋਨਮ ਦੇ ਹਾਵ-ਭਾਵ ਤੋਂ ਇਹ ਸਾਫ ਜ਼ਾਹਿਰ ਹੋ ਰਿਹਾ ਸੀ ਕਿ ਉਸ ਨੂੰ ਫੋਟੋਗ੍ਰਾਫਰਾਂ ਨੂੰ ਦੇਖ ਕੇ ਖੁਸ਼ੀ ਨਹੀਂ ਹੋਈ। ਫੋਟੋਗ੍ਰਾਫਰਾਂ ਨੂੰ ਦੇਖ ਕੇ ਦੋਵੇਂ ਤੁਰੰਤ ਕਾਰ 'ਚ ਬੈਠ ਕੇ ਚਲੇ ਗਏ।
PunjabKesari
ਖਬਰਾਂ ਦੀ ਮੰਨੀਏ ਤਾਂ ਸੋਨਮ ਕਪੂਰ ਤੇ ਆਨੰਦ ਆਹੂਜਾ ਇਕ-ਦੂਜੇ ਨੂੰ ਲੰਮੇ ਸਮੇਂ ਤੋਂ ਡੇਟ ਕਰ ਰਹੇ ਹਨ। ਦੋਵਾਂ ਨੂੰ ਅਕਸਰ ਇਕੱਠਿਆਂ ਦੇਖਿਆ ਗਿਆ ਹੈ। ਬੀਤੀ ਸ਼ਾਮ ਦੋਵਾਂ ਨੇ ਇਕੱਠਿਆਂ ਡਿਨਰ ਕੀਤਾ। ਇਸ ਮੌਕੇ ਸੋਨਮ ਨੇ ਸਫੈਦ ਰੰਗ ਦੀ ਸ਼ਰਟ ਤੇ ਨੀ-ਲੈਂਥ ਜੈਕੇਟ ਪਹਿਨ ਰੱਖੀ ਸੀ।
PunjabKesari
ਉਥੇ ਆਨੰਦ ਗੂੜ੍ਹੇ ਨੀਲੇ ਰੰਗ ਦੀ ਸ਼ਰਟ ਤੇ ਕਾਲੇ ਰੰਗ ਦੀ ਪੈਂਟ 'ਚ ਨਜ਼ਰ ਆਏ। ਦੱਸਣਯੋਗ ਹੈ ਕਿ ਆਨੰਦ, ਸੋਨਮ ਦੇ ਪਰਿਵਾਰ ਦੇ ਵੀ ਕਰੀਬ ਹੈ ਤੇ ਅਕਸਰ ਪਰਿਵਾਰ ਨਾਲ ਇਕੱਠਿਆਂ ਛੁੱਟੀਆਂ ਮਨਾਉਂਦੇ ਵੀ ਦੇਖੇ ਗਏ ਹਨ।
PunjabKesari