ਗੁੰਮਨਾਮੀ ਦੀ ਜ਼ਿੰਦਗੀ ਬਤੀਤ 44 ਸਾਲਾਂ ਦੀ ਅਦਾਕਾਰਾ, ਦੂਜੀ ਵਾਰ ਬਣੀ ਦੁਲਹਨ (ਤਸਵੀਰਾਂ)

4/20/2017 5:55:31 PM

ਮੁੰਬਈ— ਆਪਣੇ ਸਮੇਂ ਦੀ ਦੀ ਖੂਬਸੂਰਤ ਅਦਾਕਾਰਾ ਰਹਿ ਚੁੱਕੀ ਸੋਨਮ (44) ਨੇ ਪੁਡੂਚੇਰੀ ਦੇ ਡਾਕਟਰ ਮੁਰਲੀ ਪੋਡਵਾਲਨਾਲ ਦੂਜਾ ਵਿਆਹ ਕੀਤਾ। 14 ਅਪ੍ਰੈਲ ਨੂੰ ਇਸ ਜੋੜੀ ਨੇ ਉਟੀ ''ਚ ਨਿਕਾਹ ਕੀਤਾ। ਇਕ ਇੰਟਰਵਿਊ ''ਚ ਸੋਨਮ ਨੇ ਦੱਸਿਆ ਕਿ ਪੁਡੂਚੇਰੀ ''ਚ ਉਨ੍ਹਾਂ ਦੀ ਮੁਰਲੀ ਨਾਲ ਮਲਾਕਾਤ ਹੋਈ ਸੀ। ਸੋਨਮ ਦੇ ਪਹਿਲੇ ਪਤੀ ਤੋਂ ਤਲਾਕ ਲੈਣ ''ਚ ਮੁਰਲੀ ਨੇ ਕਾਫੀ ਮਦਦ ਕੀਤੀ। ਇਸ ਦੌਰਾਨ ਉਹ ਇਕ-ਦੂਜੇ ਦੇ ਨਜਦੀਕ ਆਏ ਅਤੇ ਦੋਵਾਂ ਨੇ ਵਿਆਹ ਕੀਤਾ। ਦੱਸਣਾ ਚਾਹੁੰਦੇ ਹਾਂ ਕਿ ਸੋਨਮ ਦੀ ਪਹਿਲਾ ਵਿਆਹ ਫਿਲਮਕਾਰ ਰਾਜੀਵ ਰਾਏ ਨਾਲ 21 ਜਨਵਰੀ, 1991 ਨੂੰ ਹੋਈ ਸੀ। ਲਗਭਗ 25 ਸਾਲ ਇਕੱਠੇ ਰਹਿਣ ਤੋਂ ਬਾਅਦ ਉਨ੍ਹਾਂ ਦਾ ਤਲਾਕ ਅਗਸਤ, 2016 ''ਚ ਹੋਇਆ ਸੀ।
ਗੁੰਮਨਾਮੀ ਦੀ ਜਿੰਦਗੀ ਬਤੀਤ ਕਰ ਰਹੀ ਸੋਨਮ
► ''ਆਖਿਰੀ ਅਦਾਲਤ'' ਅਤੇ ''ਤ੍ਰਿਦੇਵ'' ਵਰਗੀਆਂ ਫਿਲਮਾਂ ''ਚ ਕੰਮ ਕਰ ਚੁੱਕੀ ਸੋਨਮ ਨੇ ਵਿਆਹ ਤੋਂ ਬਾਅਦ ਫਿਲਮਾਂ ਛੱਡ ਦਿੱਤੀਆਂ ਸਨ। ਪਿਛਲੇ 26 ਸਾਲਾਂ ''ਚ ਉਹ ਗੁੰਮਨਾਮੀ ਦੀ ਜ਼ਿੰਦਗੀ ਬਤੀਤ ਕਰ ਰਹੀ ਸੀ। ਰਾਜੀਵ ਨਾਲ ਵਿਆਹ ਕਰਨ ਤੋਂ ਬਾਅਦ ਸੋਨਮ ਨੇ ਬਾਲੀਵੁੱਡ ਨੂੰ ਅਲਵਿਦਾ ਕਹਿ ਦਿੱਤਾ ਸੀ। ਦੱਸਣਾ ਚਾਹੁੰਦੇ ਹਾਂ ਕਿ ਰਾਜੀਵ ਨੇ ''ਗੁਪਤ'' ਵਰਗੀਆਂ ਸੁਪਰਹਿੱਟ ਫਿਲਮਾਂ ਬਣਾਈਆਂ। ਲਗਭਗ ਉਸ ਸਮੇਂ ਰਾਜੀਵ ਅੰਡਰਵਰਲਡ ਦੇ ਟਾਰਗੇਟ ''ਚ ਆਏ। ਉਨ੍ਹਾਂ ਨੂੰ ਆਫਿਸ ''ਚ ਸਾਹਮਣੇ ਹੀ ਦਿਲ ਦਾ ਦੌਰਾ ਪਿਆ ਸੀ। ਅਜਿਹਾ ਹੋਣ ''ਤੇ ਜੋੜੀ ਨੇ ਇੰਡੀਆ ਛੱਡ ਵਿਦੇਸ਼ ''ਚ ਸੈੱਟ ਹੋਣ ਬਾਰੇ ਫੈਸਲਾ ਕੀਤਾ। ਇਹ ਪਹਿਲਾ ਲਾਸ ਏਂਜਲਸ ਫਿਰ ਸਵਿਜ਼ਰਲੈਂਡ ਅਤੇ ਫਿਰ ਕੁਝ ਸਾਲ ਪਹਿਲੇ ਮੁੰਬਈ ਵਾਪਸ ਆਏ। ਹਾਲਾਂਕਿ, 2001 ''ਚ ਉਹ ਵੱਖ ਹੋ ਗਏ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News