ਚੰਬਲ ਦੇ ਡਾਕੂ ਬਣੇ ਸੁਸ਼ਾਂਤ, ਰਿਲੀਜ਼ ਹੋਇਆ ''ਸੋਨ ਚਿੜਿਆ'' ਦਾ ਟੀਜ਼ਰ

12/7/2018 3:17:16 PM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਤੇ ਭੂਮੀ ਪੇਡਨੇਕਰ ਦੀ ਮਲਟੀ ਸਟਾਰਰ ਫਿਲਮ 'ਸੋਨ ਚਿੜਿਆ' ਦਾ ਦੂਜਾ ਪੋਸਟਰ ਰਿਲੀਜ਼ ਹੋਇਆ ਹੈ। ਇਸ ਪੋਸਟਰ 'ਚ ਸੁਸ਼ਾਂਤ, ਭੂਮੀ, ਮਨੋਜ ਵਾਜਪਾਈ ਤੇ ਰਣਵੀਰ ਸ਼ੌਰੀ ਨਜ਼ਰ ਆ ਰਹੇ ਹਨ। ਪੋਸਟਰ 'ਚ ਸਭ ਚੰਬਲ ਦੇ ਡਾਕੂਆਂ ਦੀ ਲੁੱਕ 'ਚ ਹੀ ਨਜ਼ਰ ਆ ਰਹੇ ਹਨ। ਫਿਲਮ ਦੀ ਸ਼ੂਟਿੰਗ ਕਾਫੀ ਸਮੇਂ ਤੋਂ ਚਲ ਰਹੀ ਸੀ। ਸਾਹਮਣੇ ਆਏ ਪੋਸਟਰ ਦੇ ਨਾਲ ਹੀ ਇਸ ਦੇ ਟੀਜ਼ਰ ਦੀ ਰਿਲੀਜ਼ਿੰਗ ਡੇਟ ਦਾ ਵੀ ਐਲਾਨ ਹੋ ਗਿਆ ਹੈ। 'ਸੋਨ ਚਿੜਿਆ' ਦੀ ਕਹਾਣੀ ਚੰਬਲ ਦੇ ਡਾਕੂਆਂ 'ਤੇ ਆਧਾਰਿਤ ਹੈ ਅਤੇ ਇਹ ਕ੍ਰਾਈਮ ਬੇਸਡ ਫਿਲਮ ਹੋਵੇਗੀ। ਇਸ ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਸੁਸ਼ਾਂਤ ਨੇ ਆਪਣੇ ਇਸ ਕਿਰਦਾਰ ਲਈ ਪਿਛਲੇ ਕਈ ਦਿਨਾਂ ਤੋਂ ਸਖਤ ਮਿਹਨਤ ਕੀਤੀ ਹੈ।

 

ਦੱਸ ਦੇਈਏ ਕਿ 'ਸੋਨ ਚਿੜਿਆ' 'ਚ ਭੂਮੀ ਪੇਡਨੇਕਰ ਵੀ ਡਕੈਤ ਦਾ ਕਿਰਦਾਰ ਨਿਭਾ ਰਹੀ ਹੈ। ਹੁਣ ਤੱਕ ਭੂਮੀ ਵੱਖ-ਵੱਖ ਜੌਨਰ ਦੀਆਂ ਫਿਲਮਾਂ ਕਰਕੇ ਲੋਕਾਂ ਦਾ ਦਿਲ ਜਿੱਤ ਚੁੱਕੀ ਹੈ। ਫੈਨਜ਼ ਨੂੰ ਇਸ ਦੇ ਟਰੇਲਰ ਦੀ ਰਿਲੀਜ਼ਿੰਗ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਫਿਲਮ ਦੀ ਰਿਲੀਜ਼ਿੰਗ ਦੀ ਗੱਲ ਕਰੀਏ ਤਾਂ ਫਿਲਮ ਅਗਲੇ ਸਾਲ ਫਰਵਰੀ 'ਚ ਰਿਲੀਜ਼ ਹੋਣ ਵਾਲੀ ਹੈ, ਜਿਸ ਦੀ ਤਾਰੀਖ ਦਾ ਹਾਲੇ ਤੱਕ ਐਲਾਨ ਨਹੀਂ ਹੋਇਆ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News