ਸੋਨ ਚਿੜੀਆਂ : ਡਾਕੂ ਮਾਨ ਸਿੰਘ ਦੀ ਜ਼ਿੰਦਗੀ ਬਾਰੇ ਹੋਰ ਵੀ ਜਾਣਨਾ ਚਾਹੁੰਦੈ ਮਨੋਜ ਵਾਜਪਈ

Tuesday, February 12, 2019 4:16 PM
ਸੋਨ ਚਿੜੀਆਂ : ਡਾਕੂ ਮਾਨ ਸਿੰਘ ਦੀ ਜ਼ਿੰਦਗੀ ਬਾਰੇ ਹੋਰ ਵੀ ਜਾਣਨਾ ਚਾਹੁੰਦੈ ਮਨੋਜ ਵਾਜਪਈ

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਭੂਮੀ ਪੇਂਡਨੇਕਰ ਦੀ ਫਿਲਮ 'ਸੋਨ ਚਿੜੀਆ' ਦਾ ਦੂਜਾ ਟਰੇਲਰ ਬੀਤੇ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਟਰੇਲਰ ਤੋਂ ਲੈ ਕੇ ਫਿਲਮ ਦੇ ਸਾਰੇ ਕਿਰਦਾਰਾਂ ਦੇ ਲੁੱਕ ਨੇ 'ਸੋਨ ਚਿੜੀਆ' ਦੇ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। ਅਭਿਨੇਤਾ ਮਨੋਜ ਵਾਜਪਈ ਫਿਲਮ 'ਚ ਠਾਕੁਰ ਡਾਕੂ ਮਾਨ ਸਿੰਘ ਦੀ ਭੂਮਿਕਾ ਨਿਭਾ ਰਹੇ ਹਨ। ਫਿਲਮ 'ਚ ਮਾਨ ਸਿੰਘ ਦੀ ਭੂਮਿਕਾ ਨਿਭਾਉਣ ਦੌਰਾਨ ਅਭਿਨੇਤਾ ਦੀ ਇਸ ਕਿਰਦਾਰ ਦੇ ਪ੍ਰਤੀ ਰੁਚੀ ਇਕ ਕਦਰ ਵਧ ਗਈ ਸੀ ਕਿ ਉਹ ਮਾਨ ਸਿੰਘ ਦੀ ਜੀਵਨ ਗਾਥਾ ਬਾਰੇ ਹੁਣ ਹੋਰ ਜ਼ਿਆਦਾ ਜਾਣਨਾ ਚਾਹੁੰਦੇ ਹਨ। ਡਾਕੂ ਮਾਨ ਸਿੰਘ ਆਗਰਾ 'ਚ ਪੈਦਾ ਹੋਇਆ ਸੀ, ਜੋ ਕਿ ਖੌਫਨਾਕ ਡਕੈਟੀ ਕਰਦਾ ਸੀ।
ਡਕੈਤ ਮਾਨ ਸਿੰਘ 'ਤੇ ਲੁੱਟ ਦੇ 1,112, ਹੱਤਿਆ ਦੇ 185 ਮਾਮਲੇ ਦਰਜ ਸਨ ਪਰ ਗਰੀਬਾਂ 'ਚ ਉਹ ਰੌਬਿਨ ਹੁੱਡ ਵਾਂਗ ਸਨ। ਮਜ਼ਬੂਰ ਤੇ ਕਮਜ਼ੋਰ ਲੋਕਾਂ ਨੂੰ ਹੱਕ ਦਿਵਾਉਣ ਲਈ ਮਾਨ ਸਿੰਘ ਨੇ ਖੂਨੀ ਖੇਡ ਜ਼ਰੂਰ ਖੇਡੇ ਸਨ ਪਰ ਉਸ ਨੇ ਕਿਸੇ ਨੂੰ ਵੀ ਬਿਨਾਂ ਗੱਲ ਤੋਂ ਨਹੀਂ ਸਤਾਇਆ। 'ਸੋਨ ਚਿੜੀਆ' 'ਚ 1970 ਦੇ ਦਹਾਕੇ ਨੂੰ ਦਿਖਾਇਆ ਗਿਆ ਹੈ। ਹਾਲ ਹੀ 'ਚ ਫਿਲਮ ਦੇ ਰਿਲੀਜ਼ ਹੋਏ ਦੂਜੇ ਟਰੇਲਰ 'ਚ ਫਿਲਮ ਦੇ ਕਿਰਦਾਰਾਂ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਟਰੇਲਰ ਕੁੱਟ-ਮਾਰ ਤੇ ਗਾਲੀ ਗਲੌਚ ਨਾਲ ਭਰਿਆ ਹੋਇਆ ਹੈ। ਸੁਸ਼ਾਂਤ, ਮਨੋਜ ਵਾਜਪਈ, ਰਣਵੀਰ ਸ਼ੌਰੀ ਦਾ ਲੁੱਕ ਖੌਫਨਾਕ ਹੈ। ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ, ਲਖਨਾ ਦੇ ਕਿਰਦਾਰ 'ਚ ਹੈ। ਲਖਨਾ ਗਰਮ ਦਿਮਾਗ ਦਾ ਆਦਮੀ ਹੈ, ਜੋ ਮੂੰਹ ਤੋਂ ਘੱਟ ਤੇ ਬੰਦੂਕ ਦੀ ਗੋਲੀਆਂ ਨਾਲ ਜ਼ਿਆਦਾ ਬੋਲਦਾ ਹੈ। ਉਥੇ ਹੀ ਮਨੋਜ ਵਾਜਪਈ ਮਾਨ ਸਿੰਘ ਦੇ ਕਿਰਦਾਰ 'ਚ ਹੈ। ਇਕ ਸੀਨ 'ਚ ਮਨੋਜ ਅਜਿਹੇ ਘਰ 'ਚ ਡਾਕਾ ਮਾਰਦਾ ਹੈ, ਜਿਥੇ ਵਿਆਹ ਦਾ ਸਮਾਰੋਹ ਚੱਲ ਰਿਹਾ ਹੁੰਦਾ ਹੈ।
ਦੱਸਣਯੋਗ ਹੈ ਕਿ 'ਸੋਨ ਚਿੜੀਆ' 'ਚ ਆਸ਼ੂਤੋਸ਼ ਰਾਣਾ ਪੁਲਸ ਇੰਸਪੈਕਟਰ ਦੇ ਰੋਲ 'ਚ ਹਨ। ਫਿਲਮ ਐਕਸ਼ਨ ਨਾਲ ਭਰਪੂਰ ਹੈ। ਇਸ ਫਿਲਮ ਦਾ ਟੀਜ਼ਰ ਪਿਛਲੇ ਮਹੀਨੇ ਰਿਲੀਜ਼ ਹੋਇਆ ਸੀ। ਇਹ ਫਿਲਮ 1 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।
 


Edited By

Sunita

Sunita is news editor at Jagbani

Read More