'ਸੋਨ ਚਿੜੀਆ' ਦਾ ਦੂਜਾ ਟਰੇਲਰ ਰਿਲੀਜ਼, ਸਾਹਮਣੇ ਆਇਆ ਕਿਰਦਾਰਾਂ ਦਾ ਖੌਫਨਾਕ ਚਿਹਰਾ

Monday, February 11, 2019 12:26 PM
'ਸੋਨ ਚਿੜੀਆ' ਦਾ ਦੂਜਾ ਟਰੇਲਰ ਰਿਲੀਜ਼, ਸਾਹਮਣੇ ਆਇਆ ਕਿਰਦਾਰਾਂ ਦਾ ਖੌਫਨਾਕ ਚਿਹਰਾ

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਭੂਮੀ ਪੇਂਡਨੇਕਰ ਦੀ ਫਿਲਮ 'ਸੋਨ ਚਿੜੀਆ' ਦਾ ਦੂਜਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਹਾਲਾਂਕਿ ਫਿਲਮ ਦਾ ਪਹਿਲਾ ਟਰੇਲਰ 7 ਜਨਵਰੀ ਨੂੰ ਰਿਲੀਜ਼ ਹੋਇਆ ਸੀ। ਇਸ ਤੋਂ ਪਹਿਲਾ ਚਰਚਾ ਸੀ ਕਿ 'ਸੋਨ ਚਿੜੀਅ' 8 ਫਰਵਰੀ ਨੂੰ ਰਿਲੀਜ਼ ਹੋਵੇਗੀ ਪਰ ਕਿਸੇ ਕਾਰਨ ਕਰਕੇ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਅੱਗੇ ਵਧਾ ਦਿੱਤੀ ਗਈ। ਪਹਿਲੇ ਟਰੇਲਰ 'ਚ ਜਿਥੇ ਫਿਲਮ ਦੀ ਕਹਾਣੀ ਦੀ ਝਲਕ ਦੇਖਣ ਨੂੰ ਮਿਲੀ ਸੀ, ਉਥੇ ਹੀ ਦੂਜੇ ਟਰੇਲਰ 'ਚ ਫਿਲਮ ਦੇ ਕਿਰਦਾਰਾਂ ਦੀ ਜਾਣਕਾਰੀ ਦਿੱਤੀ ਗਈ ਹੈ। ਦੂਜਾ ਟਰੇਲਰ ਕਰੀਬ 2 ਮਿੰਟ ਦਾ ਹੈ। ਟਰੇਲਰ ਕੁੱਟ-ਮਾਰ ਤੇ ਗਾਲੀ ਗਲੌਚ ਨਾਲ ਭਰਿਆ ਹੋਇਆ ਹੈ। ਸੁਸ਼ਾਂਤ, ਮਨੋਜ ਵਾਜਪਈ, ਰਣਵੀਰ ਸ਼ੌਰੀ ਦਾ ਲੁੱਕ ਖੌਫਨਾਕ ਹੈ। ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ, ਲਖਨਾ ਦੇ ਕਿਰਦਾਰ 'ਚ ਹੈ। ਲਖਨਾ ਗਰਮ ਦਿਮਾਗ ਦਾ ਆਦਮੀ ਹੈ, ਜੋ ਮੂੰਹ ਤੋਂ ਘੱਟ ਤੇ ਬੰਦੂਕ ਦੀ ਗੋਲੀਆਂ ਨਾਲ ਜ਼ਿਆਦਾ ਬੋਲਦਾ ਹੈ। ਉਥੇ ਹੀ ਮਨੋਜ ਵਾਜਪਈ ਮਾਨ ਸਿੰਘ ਦੇ ਕਿਰਦਾਰ 'ਚ ਹੈ। ਇਕ ਸੀਨ 'ਚ ਮਨੋਜ ਅਜਿਹੇ ਘਰ 'ਚ ਡਾਕਾ ਮਾਰਦਾ ਹੈ, ਜਿਥੇ ਵਿਆਹ ਦਾ ਸਮਾਰੋਹ ਚੱਲ ਰਿਹਾ ਹੁੰਦਾ ਹੈ। ਉਥੇ ਘਰ ਲੁੱਟਣ ਤੋਂ ਬਾਅਦ 101 ਰੁਪਏ ਦਾ ਸ਼ਗੁਨ ਦੇਣ ਦੀ ਗੱਲ ਕਰਦਾ ਹੈ। 


ਦੱਸਣਯੋਗ ਹੈ ਕਿ 'ਸੋਨ ਚਿੜੀਆ' 'ਚ ਆਸ਼ੂਤੋਸ਼ ਰਾਣਾ ਪੁਲਸ ਇੰਸਪੈਕਟਰ ਦੇ ਰੋਲ 'ਚ ਹਨ। ਫਿਲਮ ਐਕਸ਼ਨ ਨਾਲ ਭਰਪੂਰ ਹੈ। ਇਸ ਫਿਲਮ ਦਾ ਟੀਜ਼ਰ ਪਿਛਲੇ ਮਹੀਨੇ ਰਿਲੀਜ਼ ਹੋਇਆ ਸੀ।


Edited By

Sunita

Sunita is news editor at Jagbani

Read More