20 ਅਗਸਤ ਨੂੰ ਰਿਲੀਜ਼ ਹੋਵੇਗਾ ਸੋਨੀ ਕਰਿਊ ਤੇ ਬਬਨ ਵਡਾਲਾ ਦਾ ਗੀਤ 'ਅਨਬ੍ਰੇਕੇਬਲ'

8/14/2019 7:53:55 PM

ਜਲੰਧਰ (ਬਿਊਰੋ) - ਹਾਲ ਹੀ 'ਚ ਸੋਨੀ ਕਰਿਊ ਆਪਣੇ ਨਵੇਂ ਗੀਤ ਦੀ ਅਨਾਊਂਸਮੈਂਟ ਕੀਤੀ ਹੈ, ਜਿਸ ਦਾ ਪੋਸਟਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਦੱਸ ਦਈਏ ਕਿ ਸੋਨੀ ਕਰਿਊ ਦੇ ਇਸ ਗੀਤ ਦਾ ਨਾਂ 'ਅਨਬ੍ਰੇਕੇਬਲ' ਹੈ, ਜਿਸ ਗੀਤ ਨੂੰ ਸੋਨੀ ਕਰਿਊ ਤੇ ਬਬਨ ਵਡਾਲਾ ਮਿਲ ਕੇ ਗਾਉਣਗੇ। ਉਨ੍ਹਾਂ ਦਾ ਇਹ ਗੀਤ 20 ਅਗਸਤ ਨੂੰ ਰਿਲੀਜ਼ ਹੋਵੇਗਾ। ਇਸ ਗੀਤ ਦੇ ਬੋਲ ਜੱਸ ਪਾਊਂਟਾ ਤੇ ਗਗਨ ਬਹਿਗਾਲੀ ਨੇ ਲਿਖੇ ਹਨ, ਜਿਸ ਨੂੰ ਮਿਊਜ਼ਿਕ ਬਬਨ ਵਡਾਲਾ ਨੇ ਦਿੱਤਾ ਹੈ। ਸੋਨੀ ਕਰਿਊ ਦੇ 'ਅਨਬ੍ਰੇਕੇਬਲ' ਗੀਤ ਦੇ ਪ੍ਰੋਡਿਊਸਰ ਨਵ ਚਾਹਲ ਹਨ ਅਤੇ ਡਾਇਰੈਕਟਰ ਇਕਬਾਲ ਬਨਦੇਸ਼ਾ ਹਨ।


ਦੱਸ ਦਈਏ ਕਿ ਸੋਨੀ ਕਰਿਊ ਹਮੇਸ਼ਾ ਹੀ ਆਪਣੀਆਂ ਵੀਡੀਓਜ਼ ਨੂੰ ਲੈ ਵਿਵਾਦਾਂ 'ਚ ਘਿਰੇ ਰਹਿੰਦੇ ਹਨ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਸੋਨੀ ਕਰਿਊ ਦਾ ਇਹ ਗੀਤ ਲੋਕਾਂ ਨੂੰ ਕਿੰਨਾ ਪਸੰਦ ਆਵੇਗਾ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News