''ਸੋਹਣਿਓਂ ਨਰਾਜ਼ਗੀ ਤਾਂ ਨਹੀਂ'' ਦੇ ਗਾਇਕ ਸੋਨੀ ਪਾਬਲਾ ਦੀ ਮੌਤ ਪਿੱਛੇ ਇਹ ਸੀ ਵੱਡਾ ਕਾਰਨ

Wednesday, January 16, 2019 10:47 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਸੋਨੀ ਪਾਬਲਾ ਮਿਊਜ਼ਿਕ ਜਗਤ ਦਾ ਇਕ ਅਜਿਹਾ ਨਾਂ ਹੈ, ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਛੋਟੇ ਜਿਹੇ ਸੰਗੀਤਕ ਸਫਰ 'ਚ ਚੰਗੀ ਪ੍ਰਸਿੱਧੀ ਖੱਟ ਲਈ ਸੀ। ਉਨ੍ਹਾਂ ਦਾ ਜਨਮ 29 ਜੂਨ 1976 ਨੂੰ ਹੁਸ਼ਿਆਰਪੁਰ ਦੇ ਪਿੰਡ ਬਿਲਾਸਪੁਰ 'ਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਂ ਤੇਜਪਾਲ ਸਿੰਘ ਸੀ। ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਰਜਿੰਦਰ ਰਾਜ ਤੋਂ ਹਾਸਲ ਕੀਤੀ ਅਤੇ ਉਨ੍ਹਾਂ ਨੇ ਪਲੇਨੇਟ ਰਿਕਾਰਡ ਦੇ ਲੇਬਲ ਹੇਠ ਕੈਨੇਡਾ 'ਚ ਕੰਟ੍ਰੈਕਟ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਕੀਤੀ ਅਤੇ 'ਹੀਰੇ-ਹੀਰੇ' ਨਾਲ ਉਨ੍ਹਾਂ ਨੇ 2002 'ਚ ਡੈਬਿਊ ਕੀਤਾ ਸੀ। 2004 'ਚ ਸੋਨੀ ਨੇ ਸੁਖਸ਼ਿੰਦਰ ਸ਼ਿੰਦਾ ਦੀ ਟੀਮ ਨਾਲ ਆਪਣੀ ਦੂਜੀ ਐਲਬਮ ਕੱਢੀ 'ਗੱਲ ਦਿਲ ਦੀ', ਜਿਸ ਨੂੰ ਕਿ ਵਿਲੋਸਟੀ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਸੀ। ਉਨ੍ਹਾਂ ਨੇ ਵੱਖ-ਵੱਖ ਪ੍ਰੋਡਿਊਸਰਾਂ ਨਾਲ ਕੰਮ ਕੀਤਾ ਸੀ। 

PunjabKesari
ਦੱਸ ਦੇਈਏ ਕਿ ਸੋਨੀ ਪਾਬਲਾ ਸੈਣੀ ਪਰਿਵਾਰ ਨਾਲ ਸਬੰਧ ਰੱਖਦੇ ਸਨ ਪਰ ਇਕ ਨਿੱਕੇ ਜਿਹੇ ਸੰਗੀਤਕ ਸਫਰ 'ਚ ਉਨ੍ਹਾਂ ਨੇ ਸਰੋਤਿਆਂ 'ਚ ਆਪਣੀ ਅਜਿਹੀ ਥਾਂ ਬਣਾ ਲਈ ਸੀ, ਜੋ ਕਿਸੇ ਲਈ ਵੀ ਇੰਨ੍ਹਾਂ ਸੋਖਾ ਨਹੀਂ ਹੁੰਦਾ। ਉਨ੍ਹਾਂ ਨੇ 2002 ਨੂੰ 'ਹੀਰੇ', 2004 'ਚ 'ਗੱਲ ਦਿਲ ਦੀ', 2005 'ਚ 'ਦਿਲ ਤੇਰਾ' ਅਤੇ ਇਸ ਤੋਂ ਬਾਅਦ 2005 'ਚ ਹੀ 'ਨਸੀਬੋ' ਅਤੇ ਕੁਝ ਅਜਿਹੇ ਗੀਤ ਵੀ ਸਨ, ਜੋ ਅਧੂਰੇ ਹੀ ਰਹਿ ਗਏ ਕਿਉਂਕਿ 14 ਅਕਤੂਬਰ 2006 ਨੂੰ ਉਨ੍ਹਾਂ ਦੀ ਮਹਿਜ਼ 30 ਸਾਲ ਦੀ ਉਮਰ 'ਚ ਮੌਤ ਹੋ ਗਈ ਸੀ।

PunjabKesari

ਸੋਨੀ ਪਾਬਲਾ ਬਰੈਂਪਟਨ 'ਚ ਹੋ ਰਹੇ ਇਕ ਸ਼ੋਅ ਦੌਰਾਨ ਪਰਫਾਰਮ ਕਰਨ ਗਏ ਸਨ, ਜਿੱਥੇ ਉਹ ਸਟੇਜ 'ਤੇ ਇਕ ਗੀਤ ਗਾਉਣ ਤੋਂ ਬਾਅਦ ਪਾਣੀ ਦਾ ਇਕ ਗਿਲਾਸ ਲੈਣ ਗਏ ਪਰ ਉਹ ਪਾਣੀ ਪੀਣ ਤੋਂ ਪਹਿਲਾਂ ਹੀ ਉੱਥੇ ਹੀ ਡਿੱਗ ਗਏ। ਸਟੇਜ 'ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠੇ। ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਪਰ ਰਸਤੇ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ। ਡਾਕਟਰਾਂ ਨੇ ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਸੀ। ਇੰਝ ਪੰਜਾਬੀ ਗਾਇਕੀ ਦਾ ਉੱਭਰਦਾ ਹੋਇਆ ਇਹ ਸਿਤਾਰਾ ਹਮੇਸ਼ਾ ਲਈ ਇਸ ਦੁਨੀਆ ਤੋਂ ਚਲਿਆ ਗਿਆ।

PunjabKesari


Edited By

Sunita

Sunita is news editor at Jagbani

Read More