ਆਲੀਆ ਦੀ ਮਾਂ ਦਾ ਖੁਲਾਸਾ, ਪ੍ਰੈਗਨੈਂਸੀ ਦੌਰਾਨ ਲਗਾਤਾਰ ਪੀਂਦੀ ਸੀ ਸਿਗਰਟ

7/11/2019 4:59:15 PM

ਮੁੰਬਈ(ਬਿਊਰੋ)- ਆਲੀਆ ਭੱਟ ਦੀ ਮਾਂ ਤੇ ਡਾਇਰੈਕਟਰ ਮਹੇਸ਼ ਭੱਟ ਦੀ ਪਤਨੀ ਸੋਨੀ ਰਾਜਦਾਨ ਨੇ ਇਕ ਅਜਿਹਾ ਟਵੀਟ ਕੀਤਾ ਹੈ, ਜੋ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ, ਅਦਾਕਾਰਾ ਸੋਨੀ ਰਾਜਦਾਨ ਨੇ 1993 'ਚ ਆਈ ਫਿਲਮ 'ਗੁਮਰਾਹ' ਦੇ ਬਾਰੇ 'ਚ ਕੁਝ ਗੱਲਾਂ ਸ਼ੇਅਰ ਕੀਤੀਆਂ ਹਨ। ਇਸ ਫਿਲਮ 'ਚ ਸੋਨੀ ਨਾਲ ਮੁੱਖ ਭੂਮਿਕਾਵਾਂ 'ਚ ਸੰਜੈ ਦੱਤ ਅਤੇ ਸ਼੍ਰੀਦੇਵੀ ਸਨ। ਸਿਨੇਮਾ ਦੀਆਂ ਪੁਰਾਣੀਆਂ ਯਾਦਾਂ ਟਵੀਟ ਕਰਦੇ ਹੋਏ ਸੋਨੀ ਨੇ ਲਿਖਿਆ ਕਿ ਫਿਲਮ 'ਗੁਮਰਾਹ' ਦੌਰਾਨ ਉਹ ਦੂਜੀ ਵਾਰ ਗਰਭਵਤੀ ਸੀ ਅਤੇ ਉਨ੍ਹਾਂ ਦੇ ਪੇਟ 'ਚ ਉਸ ਸਮੇਂ ਆਲੀਆ ਸੀ। ਹਾਲਾਂਕਿ, ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਗਰਭਵਤੀ ਹੈ। ਸੋਨੀ ਇਸ ਫਿਲਮ 'ਚ ਇਕ ਕੈਦੀ ਦੀ ਭੂਮਿਕਾ 'ਚ ਨਜ਼ਰ ਆਈ ਸੀ।

ਸ਼੍ਰੀਦੇਵੀ ਨੇ ਇਸ ਫਿਲਮ 'ਚ ਰੌਸ਼ਨੀ ਦਾ ਕਿਰਦਾਰ ਨਿਭਾਇਆ ਸੀ। ਸ਼੍ਰੀਦੇਵੀ ਨੂੰ ਇਕ ਝੂਠੇ ਡਰੱਗ ਪੈਡਲਿੰਗ ਮਾਮਲੇ 'ਚ ਫਸਾਇਆ ਜਾਂਦਾ ਹੈ। ਇਸੇ ਦੌਰਾਨ ਸ਼੍ਰੀਦੇਵੀ ਦੀ ਦੋਸਤੀ ਸੋਨੀ ਰਾਜਦਾਨ ਨਾਲ ਹੁੰਦੀ ਹੈ। ਸੋਨੀ ਰਾਜਦਾਨ ਨੇ ਕਿਹਾ,''ਇਕ ਸੀਨ ਲਈ ਉਨ੍ਹਾਂ ਨੇ ਲਗਾਤਾਰ ਕਈ ਸਿਗਰਟਾਂ ਪੀਤੀਆਂ ਸਨ ਪਰ ਉਸ ਸਮੇਂ ਉਨ੍ਹਾਂ ਨੂੰ ਆਪਣੀ ਪ੍ਰੈਗਨੈਂਸੀ ਦਾ ਪਤਾ ਨਹੀਂ ਸੀ।
PunjabKesari

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News