ਪਾਲੀਵੁੱਡ ਦੀ ਸੋਨੀਆ ਮਾਨ ਦਾ ਬਾਲੀਵੁੱਡ ''ਚ ਡੈਬਿਊ

7/16/2019 9:25:36 PM

ਜਲੰਧਰ(ਬਿਊਰੋ)- ਪਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਅਤੇ ਮਾਡਲ ਸੋਨੀਆ ਮਾਨ ਦੇ ਬਾਲੀਵੁੱਡ 'ਚ ਡੈਬਿਊ ਕਰਨ ਦੀਆਂ ਖਬਰਾਂ ਖੂਬ ਸੁਣਨ ਨੂੰ ਮਿਲ ਰਹੀਆਂ ਸਨ ਤੇ ਹੁਣ ਸੋਨੀਆ ਮਾਨ ਦੀ ਬਾਲੀਵੁੱਡ ਫਿਲਮ ਦਾ ਟੀਜ਼ਰ ਆਊਟ ਹੋ ਚੁੱਕਾ ਹੈ। ਸੋਨੀਆ ਮਾਨ ਦੀ ਇਸ ਬਾਲੀਵੁੱਡ ਫਿਲਮ ਦਾ ਨਾਂ ਹੈ 'ਹੈਪੀ ਹਾਰਡੀ ਐਂਡ ਹੀਰ'। ਹਿਮੇਸ਼ ਰੇਸ਼ੱਮੀਆ ਦੇ ਆਪੋਜ਼ਿਟ ਇਸ ਫਿਲਮ 'ਚ ਸੋਨੀਆ ਮਾਨ ਲੀਡ ਕਿਰਦਾਰ 'ਚ ਨਜ਼ਰ ਆ ਰਹੀ ਹੈ। ਹਿਮੇਸ਼ ਰੇਸ਼ੱਮੀਆ ਦੀ ਦੋਹਰੀ ਭੂਮਿਕਾ ਵਾਲੀ ਇਹ ਫਿਲਮ ਰੋਮਾਂਟਿਕ ਲਵ ਸਟੋਰੀ ਹੈ। 

 
 
 
 
 
 
 
 
 
 
 
 
 
 

Teaser is out #happyhardyandheer @realhimesh @soniamann01 Directed by Raka #happyhardyandheer #soniamann #bollywood. Please share nd support 🤗🙏

A post shared by sonia mann (@soniamann01) on Jul 16, 2019 at 2:03am PDT


ਦੱਸਣਯੋਗ ਹੈ ਕਿ ਇਸ ਫਿਲਮ ਨੂੰ ਰਾਕਾ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਹਿਮੇਸ਼ ਰੇਸ਼ੱਮੀਆ ਨੇ ਖੁਦ ਲਿਖੀ ਹੈ। ਫਿਲਮ 'ਚ ਹਿਮੇਸ਼ ਰੇਸ਼ੱਮੀਆ, ਸੋਨੀਆ ਮਾਨ, ਨਰੇਸ਼ ਸੂਰੀ, ਮਨਮੀਤ ਸਿੰਘ, ਦੀਪ ਮਨਦੀਪ, ਅਸ਼ਵਨੀ ਧਾਰ ਤੇ ਹੋਰ ਕਈ ਨਾਮੀਂ ਕਲਾਕਾਰਾਂ ਨੇ ਫਿਲਮ 'ਚ ਕੰਮ ਕੀਤਾ ਹੈ। ਇਸ ਫਿਲਮ ਨੂੰ ਦੀਪਸ਼ਿਖਾ ਦੇਸ਼ਮੁੱਖ ਤੇ ਸਵਿਤਾ ਮਾਣਕਚੰਦ ਨੇ ਪ੍ਰੋਡਿਊਸ ਕੀਤਾ ਹੈ। ਇਸ ਫਿਲਮ ਨੂੰ ਸਤੰਬਰ ਮਹੀਨੇ ਰਿਲੀਜ਼ ਕੀਤਾ ਜਾ ਸਕਦਾ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News