ਸੈਲਫੀ ਲੈਣ ਆਏ ਫੈਨ ਨਾਲ ਸੋਨੂੰ ਨਿਗਮ ਨੇ ਕੀਤੀ ਅਜਿਹੀ ਹਰਕਤ, ਵੀਡੀਓ ਵਾਇਰਲ
1/23/2019 1:49:04 PM
ਮੁੰਬਈ (ਬਿਊਰੋ) — ਬਾਲੀਵੁੱਡ ਦੇ ਸਿਤਾਰੇ ਜਿੱਥੇ ਵੀ ਜਾਂਦੇ ਹਨ ਉੱਥੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਭੀੜ ਇੱਕਠੀ ਹੋ ਜਾਂਦੀ ਹੈ। ਫਿਲਮੀ ਸਿਤਾਰੇ ਫੈਨਜ਼ ਦੀ ਅਜਿਹੀ ਭੀੜ ਨੂੰ ਪਸੰਦ ਵੀ ਕਰਦੇ ਹਨ ਪਰ ਇਸੇ ਦੌਰਾਨ ਕਦੇ-ਕਦੇ ਉਹ ਅਜਿਹਾ ਕੁਝ ਕਰ ਜਾਂਦੇ ਹਨ ਕਿ ਉਨ੍ਹਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੋ ਜਾਂਦੀਆਂ ਹਨ।
ਹਾਲ ਹੀ ਸੋਨੂੰ ਨਿਗਮ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਸੈਲਫੀ ਲੈਣ ਦੌਰਾਨ ਸੋਨੂੰ ਨਿਗਮ ਨੇ ਆਪਣੇ ਫੈਨ ਦਾ ਹੱਥ ਮਰੋੜਦੇ ਨਜ਼ਰ ਆ ਰਹੇ ਹਨ। ਦਰਅਸਲ ਸੋਨੂੰ ਨਿਗਮ ਨਾਲ ਸੈਲਫੀ ਲੈਣ ਲਈ ਉਨ੍ਹਾਂ ਦਾ ਫੈਨ ਅੱਗੇ ਆਉਂਦਾ ਹੈ ਅਤੇ ਇਸੇ ਦੌਰਾਨ ਸੋਨੂੰ ਨਿਗਮ ਉਸ ਦੀ ਬਾਹ ਮੋੜ ਦਿੰਦੇ ਹਨ।
ਦੱਸ ਦਈਏ ਕਿ ਸੋਨੂੰ ਨਿਗਮ ਦਾ ਫੈਨ ਉਨ੍ਹਾਂ ਦੇ ਮੋਢੇ 'ਤੇ ਹੱਥ ਰੱਖ ਕੇ ਸੈਲਫੀ ਲੈਣ ਲੋਗਾ ਸੀ ਪਰ ਸੋਨੂੰ ਨੂੰ ਫੈਨ ਦਾ ਇਹ ਪੋਜ ਪਸੰਦ ਨਹੀਂ ਆਇਆ। ਇਸ ਲਈ ਸੋਨੂੰ ਨੇ ਪ੍ਰਸ਼ੰਸਕ ਦਾ ਹੱਥ ਮੋੜ ਕੇ ਘੁੰਮਾ ਦਿੱਤਾ ਸੀ।
ਇਸ ਤੋਂ ਬਾਅਦ ਸੋਨੂੰ ਨੇ ਬੜੇ ਅਰਾਮ ਨਾਲ ਸੈਲਫੀ ਲਈ। ਸੋਨੂੰ ਨਿਗਮ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ 'ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਵੀ ਕਰ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ