ਦੇਸ਼ ''ਚ ਪ੍ਰੋਸਟੀਟਿਊਸ਼ਨ ਨੂੰ ਦਿੱਤੀ ਜਾਵੇ ਕਾਨੂੰਨੀ ਮਾਨਤਾ : ਸੋਨੂੰ ਨਿਗਮ

8/9/2018 6:39:25 PM

ਮੁੰਬਈ (ਬਿਊਰੋ)— ਬਿਹਾਰ ਦੇ ਮੁਜ਼ੱਫਰਨਗਰ ਤੇ ਯੂ. ਪੀ. ਦੇ ਦੇਵਰੀਆ ਦੇ ਸ਼ੈਲਟਰ ਹੋਮਸ 'ਚ ਨਾਬਾਲਿਗ ਬੱਚੀਆਂ ਤੋਂ ਗਲਤ ਕੰਮ ਕਰਵਾਉਣ ਤੇ ਉਨ੍ਹਾਂ ਨਾਲ ਹੋਏ ਜਬਰ-ਜ਼ਨਾਹ ਦੇ ਮਾਮਲੇ ਨਾਲ ਪੂਰੇ ਦੇਸ਼ 'ਚ ਹੰਗਾਮਾ ਹੈ। ਅਜਿਹੇ ਗੰਭੀਰ ਮੁੱਦਿਆਂ 'ਤੇ ਅਕਸਰ ਬਾਲੀਵੁੱਡ ਸਿਤਾਰੇ ਦੂਰੀਆਂ ਬਣਾਈ ਰੱਖਣਾ ਬਿਹਤਰ ਸਮਝਦੇ ਹਨ। ਇਸ ਵਿਚਾਲੇ ਹੁਣ ਆਪਣੀ ਰਾਏ ਬੇਬਾਕੀ ਨਾਲ ਰੱਖਣ ਵਾਲੇ ਗਾਇਕ ਸੋਨੂੰ ਨਿਗਮ ਨੇ ਇਸ 'ਤੇ ਬਿਆਨ ਦਿੱਤਾ ਹੈ।

ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਸੋਨੂੰ ਨਿਗਮ ਨੇ ਕਿਹਾ, 'ਦੇਸ਼ 'ਚ ਇਸ ਤਰ੍ਹਾਂ ਦੇ ਮਾਮਲਿਆਂ ਲਈ ਸਾਡਾ ਸਿਸਟਮ ਜ਼ਿੰਮੇਵਾਰ ਹੈ। ਸਕੂਲਾਂ 'ਚ ਬੱਚੀਆਂ ਨੂੰ ਸੈਕਸ ਐਜੂਕੇਸ਼ਨ ਨਾ ਦਿੱਤੇ ਜਾਣਾ ਇਸ ਸਭ ਦਾ ਇਕ ਮੁੱਖ ਕਾਰਨ ਹੈ। ਭਾਰਤ ਇਕ ਅਜਿਹਾ ਦੇਸ਼ ਹੈ, ਜਿਥੇ ਅਲੱਗ ਜਾਤੀ ਤੇ ਧਰਮ ਦੇ ਨਾਲ-ਨਾਲ ਅਲੱਗ-ਅਲੱਗ ਸਟੇਟਸ ਤੇ ਵਿਚਾਰਾਂ ਦੇ ਲੋਕ ਵੀ ਰਹਿੰਦੇ ਹਨ। ਅਜਿਹੇ 'ਚ ਸਾਨੂੰ ਇਹ ਸੋਚਣਾ ਹੋਵੇਗਾ ਕਿ ਅਜਿਹੇ ਗੰਭੀਰ ਮਾਮਲਿਆਂ ਨਾਲ ਨਜਿੱਠਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ।'

ਉਨ੍ਹਾਂ ਕਿਹਾ, 'ਮੁਜ਼ੱਫਰਨਗਰ 'ਚ ਜੋ ਹੋਇਆ ਉਹ ਤਾਂ ਸਿਰਫ ਇਕ ਛੋਟਾ ਜਿਹਾ ਹਿੱਸਾ ਹੈ। ਸਾਡੇ ਦੇਸ਼ 'ਚ ਅਜਿਹੇ ਨਾ ਜਾਣੇ ਕਿੰਨੇ ਮਾਮਲੇ ਹਨ, ਜਿਹੜੇ ਰਜਿਸਟਰ ਹੋਣ ਤੋਂ ਰਹਿ ਜਾਂਦੇ ਹਨ ਜਾਂ ਜਿਨ੍ਹਾਂ ਦਾ ਖੁਲਾਸਾ ਨਹੀਂ ਹੁੰਦਾ। ਸਾਨੂੰ ਸਕੂਲਾਂ 'ਚ ਬੱਚਿਆਂ ਨੂੰ ਇਹ ਸਿਖਾਉਣਾ ਚਾਹੀਦਾ ਹੈ ਕਿ ਸੈਕਸ ਕੀ ਹੈ ਤੇ ਇਸ ਦਾ ਮਕਸਦ ਕੀ ਹੈ? ਨਾਲ ਹੀ ਸਾਨੂੰ ਉਨ੍ਹਾਂ ਨੂੰ ਇਹ ਵੀ ਸਿਖਾਉਣਾ ਹੋਵੇਗਾ ਕਿ ਦੂਜੇ ਦੇ ਸਰੀਰ ਦੀ ਇੱਜ਼ਤ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ਇਹੀ ਸਮਾਂ ਹੈ ਜਦੋਂ ਦੇਸ਼ 'ਚ ਪ੍ਰੋਸਟੀਟਿਊਸ਼ਨ ਨੂੰ ਕਾਨੂੰਨੀ ਤੌਰ 'ਤੇ ਮਾਨਤਾ ਦੇ ਦਿੱਤੀ ਜਾਣੀ ਚਾਹੀਦੀ ਹੈ। ਦੋ ਦਿਨ ਪਹਿਲਾਂ ਮੈਂ ਐਮਸਟਰਡਮ 'ਚ ਸੀ, ਜਿਥੇ ਇਹ ਲੀਗਲ ਹੈ ਤੇ ਮੈਂ ਦੇਖਿਆ ਕਿ ਇਕ ਨਿਰਧਾਰਿਤ ਦਾਇਰੇ 'ਚ ਮਹਿਲਾਵਾਂ ਉਥੇ ਸਨ, ਜਿਨ੍ਹਾਂ ਨੂੰ ਪ੍ਰੋਸਟੀਟਿਊਟਸ ਦੱਸਿਆ ਜਾ ਰਿਹਾ ਸੀ। ਉਥੇ ਇਸ ਲਈ ਵੱਡੀ ਗਿਣਤੀ 'ਚ ਪੁਲਸ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਥੇ ਇਹ ਬੇਹੱਦ ਆਮ ਹੈ। ਇਸ ਲਈ ਉਥੇ ਜਬਰ-ਜ਼ਨਾਹ ਦੀਆਂ ਘਟਨਾਵਾਂ ਜ਼ਿਆਦਾ ਨਹੀਂ ਹੁੰਦੀਆਂ।'



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News