ਸੋਨੂੰ ਨਿਗਮ ਦੇ ਸਹੁਰੇ ਦਾ ਦਿਹਾਂਤ, ਸੋਗ 'ਚ ਡੁੱਬਿਆ ਪੂਰਾ ਪਰਿਵਾਰ

Thursday, October 11, 2018 12:26 PM
ਸੋਨੂੰ ਨਿਗਮ ਦੇ ਸਹੁਰੇ ਦਾ ਦਿਹਾਂਤ, ਸੋਗ 'ਚ ਡੁੱਬਿਆ ਪੂਰਾ ਪਰਿਵਾਰ

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਅਕਸਰ ਹੀ ਸੁਰਖੀਆਂ 'ਚ ਛਾਏ ਰਹਿੰਦੇ ਹਨ। ਸੋਨੂੰ ਦੀ ਆਵਾਜ਼ ਦਾ ਦੀਵਾਨਾ ਕੌਣ ਨਹੀਂ ਹੈ। ਸੋਨੂੰ ਨੂੰ ਹਰ ਕੋਈ ਪਸੰਦ ਕਰਦਾ ਹੈ ਅਤੇ ਨਾਲ ਹੀ ਉਸ ਨੂੰ ਚਾਹੁੰਣ ਵਾਲਿਆਂ ਦੀ ਵੀ ਕੋਈ ਘਾਟ ਨਹੀਂ ਹੈ। ਹਾਲ ਹੀ 'ਚ ਖਬਰ ਆਈ ਹੈ ਕਿ ਸੋਨੂੰ ਦੇ ਪਰਿਵਾਰ ਦੁੱਖ ਦੀ ਘੜੀ 'ਚੋਂ ਗੁਜਰ ਰਿਹਾ ਹੈ। ਦਰਅਸਲ ਸੋਨੂੰ ਦੇ ਸੋਹਰਾ ਦਾ ਹਾਲ ਹੀ 'ਚ ਦਿਹਾਂਤ ਹੋ ਗਿਆ ਹੈ। ਸੋਨੂੰ ਦੀ ਪਤਨੀ ਮਧੁਰਿਮਾ ਦੇ ਪਿਤਾ ਨੇ ਕੁਝ ਘੰਟੇ ਹੀ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਸੋਨੂੰ ਨਿਗਮ ਦੇ ਸਹੁਰੇ ਦਾ ਕੱਲ ਅੰਤਮ ਸੰਸਕਾਰ ਕੀਤਾ ਜਾਵੇਗਾ। 


ਦੱਸ ਦੇਈਏ ਕਿ ਸੋਨੂੰ ਨੇ ਮਧੁਰਿਮਾ ਨਾਲ ਸਾਲ 2002 'ਚ ਵਿਆਹ ਕਰਵਾਇਆ ਸੀ। ਵਿਆਹ ਤੋਂ ਪਹਿਲਾਂ ਉਨ੍ਹਾਂ ਨੇ ਕਾਫੀ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕੀਤਾ ਸੀ। ਦੋਵਾਂ ਦਾ ਇਕ ਬੇਟਾ ਹੈ, ਜਿਸ ਦਾ ਨਾਂ ਨੀਵਨ ਹੈ।


Edited By

Sunita

Sunita is news editor at Jagbani

Read More