ਫਿਲਮਾਂ 'ਚੋਂ ਅਚਾਨਕ ਗਾਇਬ ਹੋ ਗਈ ਸੀ ਇਹ ਅਦਾਕਾਰਾ, ਤਿੰਨਾਂ ਖਾਨਜ਼ ਨੂੰ ਠਹਿਰਾਇਆ ਜ਼ਿੰਮੇਦਾਰ
2/19/2018 10:55:44 AM
ਮੁੰਬਈ(ਬਿਊਰੋ)—'ਖੂਨ ਭਰੀ ਮਾਂਗ' ਵਿਚ ਐਕਟਿੰਗ ਕਰ ਚੁੱਕੀ ਸੋਨੂ ਵਾਲੀਆ ਦਾ ਜਨਮ 19 ਫਰਵਰੀ 1964 ਨੂੰ ਹੋਇਆ ਸੀ। ਕੁਝ ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਸੋਨੂ ਅਚਾਨਕ ਬਾਲੀਵੁੱਡ 'ਚੋਂ ਗਾਇਬ ਹੋ ਗਈ ਸੀ। ਬਾਲੀਵੁੱਡ 'ਚੋਂ ਅਚਾਨਕ ਚਲੇ ਜਾਣ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਸੀ ਤਿੰਨਾਂ ਖਾਨਜ਼ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕੰਮ ਨਹੀਂ ਮਿਲਿਆ। ਦਰਅਸਲ, ਸੋਨੂੰ ਲੰਬੀ ਸੀ ਅਤੇ ਤਿੰਨੋਂ ਖਾਨਜ਼ ਦੀ ਹਾਈਟ ਘੱਟ ਸੀ। ਸੋਨੂ ਦਾ ਕਹਿਣਾ ਹੈ ਕਿ ਉਸ ਟਾਈਮ ਵਿਚ ਲੰਬੀਆ ਲੜਕੀਆਂ ਨੂੰ ਫਿਲਮਾਂ ਨਹੀਂ ਮਿਲਦੀਆਂ ਸਨ।
1985 'ਚ ਸੋਨੂ ਨੇ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ।
ਉਨ੍ਹਾਂ ਨੇ 'ਆਕਰਸ਼ਨ', 'ਖੂਨ ਭਰੀ ਮਾਗ' ਵਰਗੀਆਂ ਫਿਲਮਾਂ ਕੀਤੀਆਂ ਹਨ।
ਉਨ੍ਹਾਂ ਨੇ ਹੋਟਲ ਮਾਲਿਕ ਸੂਰਜ ਪ੍ਰਕਾਸ਼ ਨਾਲ ਵਿਆਹ ਕੀਤਾ ਸੀ।
ਪਿਛਲੇ ਸਾਲ ਸੋਨੂ ਉਸ ਵੇਲੇ ਚਰਚਾ 'ਚ ਆ ਗਈ ਸੀ, ਜਦੋਂ ਉਨ੍ਹਾਂ ਨੇ ਅਣਜਾਣ ਸ਼ਖਸ ਖਿਲਾਫ ਅਸ਼ਲੀਲ ਮੈਸੇਜ ਅਤੇ ਤਸਵੀਰ ਭੇਜਣ ਲਈ 69R ਦਰਜ ਕਰਵਾਈ ਸੀ। ਫਿਲਹਾਲ ਉਹ ਮੁੰਬਈ 'ਚ ਹੀ ਰਹਿੰਦੀ ਹੈ ਅਤੇ ਖੁਦ ਦਾ ਪ੍ਰੋਡਕਸ਼ਨ ਹਾਊਸ ਚਲਾਉਂਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ