REVIEW : ਸੰਘਰਸ਼ ਨਾਲ ਭਰਪੂਰ ਹੈ ਦਿਲਜੀਤ ਦੁਸਾਂਝ ਦੀ ''ਸੂਰਮਾ''

Friday, July 13, 2018 3:16 PM
REVIEW : ਸੰਘਰਸ਼ ਨਾਲ ਭਰਪੂਰ ਹੈ ਦਿਲਜੀਤ ਦੁਸਾਂਝ ਦੀ ''ਸੂਰਮਾ''

ਮੁੰਬਈ (ਬਿਊਰੋ)— ਡਾਇਰੈਕਟਰ ਸ਼ਾਦ ਅਲੀ ਦੀ ਫਿਲਮ 'ਸਾਥੀਆ' ਅਤੇ 'ਬੰਟੀ ਓਰ ਬਬਲੀ' ਦਰਸ਼ਕਾਂ ਨੂੰ ਬਹੁਤ ਪਸੰਦ ਆਈ ਸੀ ਪਰ ਉਸ ਤੋਂ ਬਾਅਦ ਆਈ 'ਝੂਮ ਬਰਾਬਰ ਝੂਮ' ਅਤੇ 'ਓਕੇ ਜਾਨੂ' ਵਰਗੀਆਂ ਫਿਲਮਾਂ ਨੇ ਦਰਸ਼ਕਾਂ ਨੂੰ ਨਿਰਾਸ਼ ਕੀਤਾ। ਸ਼ਾਦ ਹੁਣ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ 'ਸੂਰਮਾ' ਲੈ ਕੇ ਆਏ ਹਨ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ 'ਚ ਦਿਲਜੀਤ ਦੋਸਾਂਝ, ਤਾਪਸੀ ਪੰਨੂ, ਅੰਗਦ ਬੇਦੀ, ਵਿਜੈ ਰਾਜ ਅਤੇ ਦਾਨਿਸ਼ ਹੂਸੈਨ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ ਯੂ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ ਹੈ। 
ਕਹਾਣੀ :
ਫਿਲਮ ਦੀ ਕਹਾਣੀ ਸਾਲ 1994 ਤੋਂ ਸ਼ੁਰੂ ਹੁੰਦੀ ਹੈ। ਸ਼ਾਹਾਬਾਦ ਦੇ ਪਿੰਡ 'ਚ ਸੰਦੀਪ ਸਿੰਘ (ਦਿਲਜੀਤ ਦੋਸਾਂਝ) ਆਪਣੇ ਵੱਡੇ ਭਰਾ ਵਿਕਰਮ ਜੀਤ ਸਿੰਘ (ਅੰਗਦ ਬੇਦੀ), ਪਿਤਾ (ਸਤੀਸ਼ ਕੌਸ਼ਿਕ) ਅਤੇ ਮਾਤਾ ਨਾਲ ਰਹਿੰਦਾ ਹੈ। ਬਚਪਨ 'ਚ ਦੋਵੇਂ ਭਰਾ ਹਾਕੀ ਖੇਡਣ ਲਈ ਜਾਂਦੇ ਹਨ ਪਰ ਕੋਚ ਦੇ ਵਤੀਰੇ ਤੋਂ ਨਾਰਾਜ਼ ਹੋ ਕੇ ਸੰਦੀਪ ਹਾਕੀ ਖੇਡਣਾ ਨਹੀਂ ਚਾਹੁੰਦਾ। ਇਕ ਦਿਨ ਸੰਦੀਪ ਮਹਿਲਾ ਹਾਕੀ ਖਿਡਾਰੀ ਹਰਪ੍ਰੀਤ (ਤਾਪਸੀ ਪੰਨੂ) ਨੂੰ ਦੇਖਦਾ ਹੈ ਅਤੇ ਉਸ ਨੂੰ ਹਰਪ੍ਰੀਤ ਨਾਲ ਪਿਆਰ ਹੋ ਜਾਂਦਾ ਹੈ।

ਹਰਪ੍ਰੀਤ ਚਾਹੁੰਦੀ ਹੈ ਕਿ ਸੰਦੀਪ ਹਾਕੀ ਖੇਡੇ ਅਤੇ ਦੇਸ਼ ਲਈ ਵਰਲਡ ਕੱਪ ਵਿਚ ਵੀ ਹਿੱਸਾ ਲਵੇ। ਇਸ ਕਾਰਨ ਸੰਦੀਪ ਹਾਕੀ ਖੇਡਣਾ ਸ਼ੁਰੂ ਕਰ ਦਿੰਦਾ ਹੈ। ਇਸ ਵਿਚ ਉਸ ਦੇ ਵੱਡੇ ਭਰਾ ਵਿਕਰਮ ਜੀਤ ਸਿੰਘ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਕਹਾਣੀ 'ਚ ਟਵਿਸਟ ਉਸ ਵੇਲੇ ਆਉਂਦਾ ਹੈ ਜਦੋਂ ਇਕ ਵਾਰ ਅੰਤਰਰਾਸ਼ਟਰੀ ਮੁਕਾਬਲੇ ਵਿਚ ਹਿੱਸਾ ਲੈਣ ਲਈ ਸੰਦੀਪ ਸਿੰਘ ਟਰੇਨ 'ਚ ਬੈਠਦਾ ਹੈ ਅਤੇ ਉਸ ਦੀ ਪਿੱਠ 'ਤੇ ਗੋਲੀ ਲੱਗ ਜਾਂਦੀ ਹੈ। ਇਸ ਤੋਂ ਬਾਅਦ ਉਹ ਕੋਮਾ ਵਿਚ ਚਲਾ ਜਾਂਦਾ ਹੈ। ਜਦੋਂ ਉਹ ਕੋਮਾ ਤੋਂ ਬਾਹਰ ਆਉਂਦਾ ਹੈ ਤਾਂ ਉਸ ਦੇ ਸਰੀਰ ਦੇ ਹੇਠਾਂ ਦਾ ਹਿੱਸਾ ਪੈਰਾਲਾਈਜ ਹੋ ਜਾਂਦਾ ਹੈ। ਇਸ ਤੋਂ ਬਾਅਦ ਸੰਦੀਪ ਸਿੰਘ ਦਾ ਅਸਲੀ ਸੰਘਰਸ਼ ਸ਼ੁਰੂ ਹੁੰਦਾ ਹੈ।

ਕਮਜ਼ੋਰ ਕੜੀਆਂ :
ਫਿਲਮ ਦੀਆਂ ਕਮਜ਼ੋਰ ਕੜੀਆਂ ਇਸ ਦੀ ਰਫਤਾਰ ਹੈ। ਜੋ ਹੋਲੀ-ਹੋਲੀ ਅੱਗੇ ਵਧਦੀ ਹੈ। ਇਸ ਨੂੰ ਠੀਕ ਕਰਨਾ ਬਹੁਤ ਜ਼ਰੂਰੀ ਸੀ। ਫਿਲਮ ਦਾ ਮਿਊਜ਼ਿਕ ਜ਼ਿਆਦਾ ਹਿੱਟ ਨਾ ਹੋ ਸਕਿਆ ਹੈ।

ਬਾਕਸ ਆਫਿਸ :
ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 32 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਖਬਰਾਂ ਮੁਤਾਬਕ ਫਿਲਮ ਨੂੰ ਭਾਰਤ ਵਿਚ ਲਗਭਗ 1000 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ।


Edited By

Manju

Manju is news editor at Jagbani

Read More