ਸੂਰਿਆਵੰਸ਼ਮ ਦੇ 20 ਸਾਲ ਮੁਕੰਮਲ, ਫਿਲਮ ਦੀ ਇਸ ਅਦਾਕਾਰਾ ਦੀ ਹੋਈ ਸੀ ਦਰਦਨਾਕ ਮੌਤ

Tuesday, May 21, 2019 6:24 PM

ਜਲੰਧਰ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਫਿਲਮ 'ਸੂਰਿਆਵੰਸ਼ਮ' ਨੂੰ ਅੱਜ 20 ਸਾਲ ਹੋ ਗਏ ਹਨ। ਅੱਜ ਦੇ ਦਿਨ 21 ਮਈ ਨੂੰ 1999 'ਚ ਇਹ ਫਿਲਮ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਅਮਿਤਾਭ ਬਚਨ ਦਾ ਡਬਲ ਰੋਲ ਸੀ । ਇਸ ਤੋਂ ਇਲਾਵਾ ਫਿਲਮ 'ਚ ਕਾਦਰ ਖਾਨ, ਅਨੁਪਮ ਖੇਰ ਤੇ ਸੌਂਦਰਿਆ ਨੇ ਅਹਿਮ ਭੂਮਿਕਾ ਨਿਭਾਈ ਸੀ।PunjabKesari
ਸੌਂਦਰਿਆ ਨੇ ਫਿਲਮ 'ਚ ਅਮਿਤਾਭ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ। ਫਿਲਮ ਰਿਲੀਜ਼ ਹੋਣ ਦੇ 5 ਸਾਲ ਬਾਅਦ 2004 'ਚ ਸੌਂਦਰਿਆ ਦੀ ਇਕ ਭਿਆਨਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ। ਕੀ ਸੀ ਇਹ ਹਾਦਸਾ ਆਓ ਤੁਹਾਨੂੰ ਦਸਦੇ ਹਾਂ - 

PunjabKesari
ਸੌਂਦਰਿਆ ਜਨਤਾ ਪਾਰਟੀ ਤੇ ਤੇਲਗੂ ਦੇਸ਼ਮ ਪਾਰਟੀ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਕਰੀਮਨਗਰ ਜਾ ਰਹੀ ਸੀ ਤੇ ਉਨ੍ਹਾਂ ਦਾ ਪ੍ਰਾਈਵੇਟ ਜਹਾਜ਼ 100 ਫੁੱਟ ਦੀ ਉਚਾਈ ਤੇ ਜਾ ਕੇ ਕ੍ਰੈਸ਼ ਹੋ ਗਿਆ ।ਇਸ ਹਾਦਸੇ 'ਚ ਸੌਂਦਰਿਆ ਦੇ ਨਾਲ 3 ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਸਮੇਂ ਸੌਂਦਰਿਆ ਪ੍ਰੈਗਨੈਂਟ ਸੀ । ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਮਰਨ ਤੋਂ ਬਾਅਦ ਸੌਂਦਰਿਆ ਦੀ ਲਾਸ਼ ਵੀ ਉਸ ਦੇ ਪਰਿਵਾਰ ਵਾਲੀਆਂ ਨੂੰ ਨਹੀ ਮਿਲੀ। ਉਸ ਸਮੇਂ ਉਸ ਦੀ ਉਮਰ ਸਿਰਫ 31 ਸਾਲ ਸੀ ।


Edited By

Lakhan

Lakhan is news editor at Jagbani

Read More