ਮੌਤ ਦੇ ਸਮੇਂ ਗਰਭਵਤੀ ਸੀ ''ਸੂਰਯਵੰਸ਼ਮ'' ਦੀ ਇਹ ਅਦਾਕਾਰਾ, ਪਰਿਵਾਰ ਵਾਲਿਆਂ ਨੂੰ ਨਹੀਂ ਮਿਲੀ ਡੇਡ ਬਾਡੀ!
4/15/2017 5:54:18 PM
ਮੁੰਬਈ—ਜਿਵੇਂ ਕਿ ਫਿਲਮ ''ਸੂਰਯਵੰਸ਼ਮ (1999) ਭਾਵੇਂ ਇੰਨੀ ਹਿੱਟ ਨਹੀਂ ਹੋ ਪਾਈ, ਪਰ ਅੱਜ ਉਹ ਸਭ ਤੋਂ ਫਿਲਮਾਂ ''ਚੋਂ ਇਕ ਚਰਚਿਤ ਫਿਲਮ ਹੈ। ਇਸ ਫਿਲਮ ''ਚ ਅਮਿਤਾਭ ਬੱਚਨ ਨਾਲ ਦੱਖਣੀ ਭਾਰਤੀ ਹੀਰੋਇਨ ਸੌਂਦਰਿਆ ਰਘੂ ਨੇ ਕੰਮ ਕੀਤਾ ਸੀ। ਇਸ ਫਿਲਮ ਦੇ 5 ਸਾਲ ਬਾਅਦ ਹੀ ਸੌਂਦਰਿਆ ਦੀ ਮੌਤ ਹੋ ਗਈ ਸੀ, ਦੱਸਣਾ ਚਾਹੁੰਦੇ ਹਾਂ ਕਿ ਮੌਤ ਸਮੇਂ ਸੌਂਦਰਿਆ ਗਰਭਵਤੀ ਸੀ, ਪਰ ਘਰਵਾਲਿਆਂ ਨੂੰ ਉਨ੍ਹਾਂ ਦੀ ਲਾਸ਼ ਵੀ ਨਹੀਂ ਮਿਲੀ।
ਦੱਸਣਾ ਚਾਹੁੰਦੇ ਹਾਂ ਕਿ 17 ਅਪ੍ਰੈਲ, 2004 ਦੀ ਹੈ। ਉਸ ਸਮੇਂ ਸੌਂਦਰਿਆ ਭਾਰਤੀ ਜਨਤਾ ਪਾਰਟੀ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਉਮੀਦਵਾਰ ਦੀਆਂ ਚੋਣਾ ਦੇ ਪ੍ਰਚਾਰ ਲਈ ਕਰੀਮਨਗਰ ਦਾ ਰਹੀ ਸੀ। ਸਵੇਰੇ 11.05 ਵੱਜੇ ਇਸ ਫੋਰ ਸੀਟਰ ਪ੍ਰਾਈਵੇਟ ਏਅਰਕ੍ਰਾਫਟ ਨੇ ਬੈਂਗਲੁਰੂ ਦੇ ਜੱਕੂਰ ਏਅਰਫੀਲਡ ਤੋਂ ਉਡਾਨ ਭਰੀ ਅਤੇ ਕਰੀਬ 100 ਫੁੱਟ ਉੱਪਰ ਜਾਂਦੇ ਹੀ ਕ੍ਰੈਸ਼ ਹੋ ਗਿਆ। ਏਅਰਕ੍ਰਾਫਟ ''ਚ ਸੌਂਦਰਿਆ ਤੋਂ ਇਲਾਵਾ ਉਨ੍ਹਾਂ ਦੇ ਭਰਾ ਅਮਰਨਾਥ, ਹਿੰਦੂ ਜਾਗਰਨ ਸਮਿਤੀ ਦੇ ਸੈਕਟਰੀ ਰਮੇਸ਼ ਕਦਮ ਅਤੇ ਪਾਇਲਟ ਜੋਏ ਫਿਲੀਪ ਮੌਜ਼ੂਦ ਸਨ। ਇਨ੍ਹਾਂ ਚਾਰਾਂ ਦੀ ਮੌਤ ਵੀ ਇਸ ਕ੍ਰੈਸ਼ ''ਚ ਹੋ ਗਈ ਸੀ।
ਦੱਸਣਾ ਚਾਹੁੰਦੇ ਹਾਂ ਕਿ ਕੁਝ ਮਹੀਨੇ ਪਹਿਲਾ ਹੀ ਸੌਂਦਰਿਆ ਭਾਜਪਾ ''ਚ ਸ਼ਾਮਲ ਹੋਈ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ