ਰਜਨੀਕਾਂਤ ਦੀ ਧੀ ਲਵੇਗੀ ਸੱਤ ਫੇਰੇ, ਸਾਹਮਣੇ ਆਈਆਂ ਕਾਰਡ ਦੀਆਂ ਤਸਵੀਰਾਂ

Saturday, February 9, 2019 11:58 AM

ਮੁੰਬਈ(ਬਿਊਰੋ)— ਰਜਨੀਕਾਂਤ ਦੀ ਛੋਟੀ ਧੀ ਸੌਂਦਰਿਆ ਰਜਨੀਕਾਂਤ 11 ਫਰਵਰੀ ਯਾਨੀ ਅੱਜ ਵਿਆਹ ਦੇ ਬੰਧਨ 'ਚ  ਬੱਝਣ ਜਾ ਰਹੀ ਹੈ। ਸੌਂਦਰਿਆ ਐਕਟਰ ਤੇ ਉਦਯੋਗਪਤੀ ਵਿਸ਼ਾਗਨ ਵਨੰਗਮੁਦੀ ਨਾਲ ਵਿਆਹ ਕਰ ਰਹੀ ਹੈ। ਉਨ੍ਹਾਂ ਦੇ ਵਿਆਹ ਦਾ ਕਾਰਡ ਸਾਹਮਣੇ ਆ ਚੁੱਕਿਆ ਹੈ। ਇਸ ਕਾਰਡ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
PunjabKesari
ਚੇਂਨਈ ਦੇ ਲੀਲਾ ਪੈਲੇਸ ਹੋਟਲ 'ਚ ਇਹ ਵਿਆਹ ਸੰਪੰਨ ਹੋਵੇਗਾ। ਸਵੇਰੇ 11 ਵਜੇ ਰਿਸੈਪਸ਼ਨ ਆਯੋਜਿਤ ਕੀਤੀ ਗਈ ਹੈ। ਰਿਟਰਨ ਗਿਫਟ ਦੀ ਗੱਲ ਕਰੀਏ ਤਾਂ ਰਜਨੀਕਾਂਤ ਅਤੇ ਉਨ੍ਹਾਂ ਦੀ ਪਤਨੀ ਲਤਾ ਇਕੋ ਫਰੈਂਡਲੀ ਹੋਣਗੇ। ਉਹ ਵਿਆਹ 'ਚ ਆਉਣ ਵਾਲੇ ਸਾਰੇ ਰਿਸ਼ਤੇਦਾਰਾਂ ਨੂੰ ਸੀਡ ਬਾਲਸ ਗਿਫਟ ਦੇਣਗੇ।
PunjabKesari
ਦੱਸ ਦੇਈਏ ਕਿ ਵਿਆਹ ਤੋਂ ਪਹਿਲਾਂ ਦੋਵਾਂ ਪਰਿਵਾਰਾਂ ਨੇ ਇਕ ਰਿਸਪੈਸ਼ਨ ਪਾਰਟੀ ਵੀ ਰੱਖੀ ਸੀ। ਜਿਸ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਰਿਸੈਪਸ਼ਨ Raghavendra Raghavendra Kalyana Mantapa Auditorium 'ਚ ਰੱਖਿਆ ਗਿਆ।
ਇਸ ਰਿਸੈਪਸ਼ਨ 'ਚ ਸਿਰਫ ਪਰਿਵਾਰਵਾਲੇ ਅਤੇ ਕਰੀਬੀ ਦੋਸਤ ਸ਼ਾਮਿਲ ਹੋਏ ਸਨ।
PunjabKesari
ਸੌਂਦਰਿਆ ਦੇ ਹੋਣ ਵਾਲੇ ਪਤੀ ਤਾਮਿਲ ਸਿਨੇਮਾ 'ਚ ਆਪਣਾ ਡੈਬਿਊ ਕਰ ਚੁੱਕੇ ਹਨ। ਉਨ੍ਹਾਂ ਨੇ ਸਾਲ 2018 'ਚ ਤਾਮਿਲ ਥਰਿਲਰ ਫਿਲਮ  Vanjagar Ulagam ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਹ ਸੌਂਦਰਿਆ ਦਾ ਦੂਜਾ ਵਿਆਹ ਹੈ। ਉਨ੍ਹਾਂ ਦਾ ਇਕ 4 ਸਾਲ ਦਾ ਬੇਟਾ ਵੀ ਹੈ।
PunjabKesari


About The Author

manju bala

manju bala is content editor at Punjab Kesari