B'day spl: ਸਾਊਥ ਦੇ ਇਸ ਸੁਪਰਸਟਾਰ ਨੇ ਰੇਖਾ ਦਾ ਬਚਪਨ ਕੀਤਾ ਸੀ ਤਬਾਹ, ਕਦੇ ਨਹੀਂ ਦਿੱਤਾ ਆਪਣਾ ਨਾਂ

Friday, November 17, 2017 11:27 AM

ਮੁੰਬਈ(ਬਿਊਰੋ)— ਸਾਊਥ ਇੰਡੀਅਨ ਫਿਲਮਾਂ ਦੇ ਐਕਟਰ ਜੇਮਿਨੀ ਗਣੇਸ਼ਨ ਦਾ ਜਨਮ 17 ਨਵੰਬਰ 1920 ਨੂੰ ਹੋਇਆ ਸੀ। ਜੇਮਿਨੀ ਸਾਊਥ ਦੇ ਮਸ਼ਹੂਰ ਸੁਪਰਸਟਾਰਜ਼ 'ਚੋਂ ਇਕ ਹੁੰਦੇ ਸਨ। ਬਾਲੀਵੁੱਡ ਅਦਾਕਾਰਾ ਰੇਖਾ, ਜੇਮਿਨੀ ਗਣੇਸ਼ਨ ਤੇ ਤੇਲੁਗੂ ਅਦਾਕਾਰਾ ਪੁਸ਼ਪਾਵਲੀ ਦੀ ਬੇਟੀ ਹੈ। ਕਿਹਾ ਜਾਂਦਾ ਹੈ ਕਿ ਰੇਖਾ ਦਾ ਜਦੋਂ ਜਨਮ ਹੋਇਆ, ਉਨ੍ਹਾਂ ਦੇ ਮਾਤਾ-ਪਿਤਾ ਦਾ ਵਿਆਹ ਨਹੀਂ ਹੋਇਆ ਸੀ। ਉਨ੍ਹਾਂ ਦਾ ਬਚਪਨ ਸੰਘਰਸ਼ ਭਰਿਆ ਰਿਹਾ ਹੈ।

PunjabKesari

ਉਨ੍ਹਾਂ ਦੇ ਪਿਤਾ ਨੇ ਕਦੇ ਉਨ੍ਹਾਂ ਦੀ ਪਰਵਾਹ ਨਹੀਂ ਕੀਤੀ। ਪਿਤਾ ਨੇ ਕਦੇ ਰੇਖਾ ਨੂੰ ਆਪਣਾ ਨਾਂ ਨਹੀਂ ਦਿੱਤਾ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਰੇਖਾ ਦੇ ਪਿਤਾ ਨੇ ਚਾਰ ਵਿਆਹ ਕੀਤੇ ਸਨ ਪਰ ਰੇਖਾ ਦੀ ਮਾਂ ਨਾਲ ਕਦੇ ਵਿਆਹ ਨਹੀਂ ਕੀਤਾ। ਇਹ ਵੀ ਕਿਹਾ ਜਾਂਦਾ ਹੈ ਕਿ ਪਿਤਾ ਦੇ ਇਸੇ ਵਿਵਹਾਰ ਕਾਰਨ ਰੇਖਾ ਉਨ੍ਹਾਂ ਨਾਲ ਬੇਇੰਤੇਹਾ ਨਫਰਤ ਕਰਦੀ ਸੀ। ਇਹ ਨਫਰਤ ਇੰਨੀ ਸੀ ਕਿ ਉਹ ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਵੀ ਨਹੀਂ ਗਈ।

PunjabKesari

ਪਿਤਾ ਜੇਮਿਨੀ ਗਣੇਸ਼ਨ ਨਾਲ ਰੇਖਾ ਦੀ ਜ਼ਿੰਦਗੀ ਦਾ ਸਭ ਤੋਂ ਭਾਵੁਕ ਸ਼ਣ ਵੀ ਦੁਨੀਆ ਨੇ ਦੇਖਿਆ ਸੀ। ਇਹ ਅਜਿਹਾ ਮੌਕਾ ਸੀ ਜਦੋਂ ਜਨਤਕ ਮੰਚ 'ਤੇ ਪਿਤਾ-ਪੁਤਰੀ ਦਾ ਮਿਲਣ ਹੋਇਆ ਸੀ ਤੇ ਦੋਵੇਂ ਰੋ ਪਏ ਸਨ। ਇਹ ਘਟਨਾ 1994 'ਚ 41ਵੇਂ ਫਿਲਮਫੇਅਰ ਐਵਾਰਡ ਦੌਰਾਨ ਦੀ ਹੈ। ਜੇਮਿਨੀ ਗਣੇਸ਼ਨ ਨੂੰ ਲਾਈਫਟਾਈਮ ਐਵਾਰਡ ਦਿੱਤਾ ਜਾ ਰਿਹਾ ਸੀ। ਜੇਮਿਨੀ ਨੂੰ ਤਮਿਲ ਸਿਨੇਮਾ 'ਚ 'ਕਿੰਗ ਆਫ ਰੋਮਾਂਸ' ਮੰਨਿਆ ਜਾਂਦਾ ਸੀ। ਖਾਸ ਗੱਲ ਇਹ ਸੀ ਕਿ ਜੇਮਿਨੀ ਨੂੰ ਇਹ ਐਵਾਰਡ ਕਿਸੇ ਹੋਰ ਨਹੀਂ ਬਲਕਿ ਰੇਖਾ ਦੇ ਹੱਥੋਂ ਹੀ ਮਿਲਿਆ।

PunjabKesari

ਅਨਾਊਂਸਮੈਂਟ ਤੋਂ ਬਾਅਦ ਰੇਖਾ ਪਿਤਾ ਨੂੰ ਐਵਾਰਡ ਦੇਣ ਮੰਚ 'ਤੇ ਆਈ। ਉਨ੍ਹਾਂ ਨੇ ਪਹਿਲੇ ਪਿਤਾ ਦੇ ਪੈਰ ਛੂਹੇ ਫਿਰ ਉਨ੍ਹਾਂ ਨੂੰ ਐਵਾਰਡ ਦਿੱਤਾ। ਇਸ ਦੌਰਾਨ ਦੋਵੇਂ ਪਿਓ-ਧੀ ਦੀਆਂ ਅੱਖਾਂ 'ਚੋਂ ਹੰਝੂਆਂ ਦਾ ਸਮੁੰਦਰ ਵਹਿ ਨਿਕਲਿਆ। ਜਿਵੇਂ ਦੋਹਾਂ ਦੀਆਂ ਅੱਖਾਂ 'ਚੋਂ ਸਾਲਾਂ ਦਾ ਦਰਦ ਵਹਿ ਰਿਹਾ ਸੀ। ਰੇਖਾ ਦਾ ਆਪਣੀਆਂ ਸਾਰੀਆਂ ਮਤਰਈਆਂ ਭੈਣਾਂ ਤੇ ਭਰਾਵਾਂ ਨਾਲ ਕਾਫੀ ਵਧੀਆ ਰਿਸ਼ਤਾ ਹੈ।

PunjabKesari

ਜੇਮਿਨੀ ਕਾਰਨ ਹੀ ਰੇਖਾ ਦਾ ਬਚਪਨ ਆਰਥਿਕ ਤੰਗੀ 'ਚ ਗੁਜ਼ਰਿਆ ਸੀ। ਰੇਖਾ ਨੂੰ ਬੇਹੱਦ ਘੱਟ ਉਮਰ 'ਚ ਕੰਮ ਕਰਨਾ ਪਿਆ। ਸ਼ੁਰੂਆਤੀ ਦਿਨਾਂ 'ਚ ਉਨ੍ਹਾਂ ਨੇ ਤੇਲੁਗੂ ਦੀ ਬੀ ਅਤੇ ਸੀ ਗ੍ਰੇਡ ਫਿਲਮਾਂ 'ਚ ਵੀ ਕੰਮ ਕੀਤਾ। ਰੇਖਾ ਨੇ ਬਾਲੀਵੁੱਡ 'ਚ ਕਰੀਬ 4 ਦਹਾਕਿਆਂ ਤੱਕ ਕੰਮ ਕੀਤਾ। ਅਮਿਤਾਭ ਨਾਲ ਉਨ੍ਹਾਂ ਦੀ ਜੋੜੀ ਸੁਪਰਹਿੱਟ ਮੰਨੀ ਗਈ।