ਜਦੋਂ ਸੰਨੀ ਲਿਓਨ ਨੇ ਸੁਣੀ ਅਜਿਹੀ ਗੱਲ ਤਾਂ ਗੁੱਸੇ ਨਾਲ ਹੋ ਗਈ ਲਾਲ, ਜਾਣੋ ਪੂਰਾ ਮਾਮਲਾ

9/22/2017 4:51:07 PM

ਮੁੰਬਈ— ਐੱਮ. ਟੀ. ਵੀ. 'ਸਪਿਟਸਵਿਲਾ' 'ਚ ਪ੍ਰਤੀਭਾਗੀਆਂ ਦੀ ਬਹਿਸ ਤਾਂ ਚੱਲਦੀ ਹੀ ਰਹਿੰਦੀ ਹੈ ਪਰ ਇਸ ਵਾਰ ਮਾਮਲਾ ਇੰਨਾ ਗੰਭੀਰ ਹੋ ਗਿਆ ਹੈ ਕਿ ਬਚਾਅ ਲਈ ਸੰਨੀ ਲਿਓਨ ਨੂੰ ਆਉਣਾ ਪਿਆ। ਹਾਲ ਹੀ 'ਚ ਹੋਏ ਇਕ ਟਾਸਕ 'ਚ ਸ਼ੋਅ ਦੀ ਪ੍ਰਤੀਭਾਗੀ ਰਿਤੂ ਆਪਣੇ ਸਹਿ-ਪ੍ਰਤੀਭਾਗੀ ਰਿਪੁ 'ਤੇ ਭੜਕ ਗਈ। ਉਨ੍ਹਾਂ ਨੇ ਰਿਪੁ ਨੂੰ ਕਿਹਾ ਕਿ ਉਹ ਮਹਿਲਾ ਵਾਂਗ ਵਿਵਹਾਰ ਕਰਦੇ ਹਨ। ਇੰਨਾ ਹੀ ਨਹੀਂ ਰਿਤੂ ਨੇ ਸਾਰਿਆ ਦੇ ਸਾਹਮਣੇ ਰਿਪੁ ਨੂੰ ਥੱਪੜ ਮਾਰਨ ਦੀ ਧਮਕੀ ਦੇ ਦਿੱਤਾ। ਉਸ ਸਮੇਂ ਰਿਪੁ ਦੇ ਡਿਫੈਂਸ 'ਚ ਉਤਰਦੇ ਹੋਏ ਸੰਨੀ ਲਿਓਨ ਨੇ ਰਿਤੁ ਦੀ ਕਲਾਸ ਲਗਾਈ।
ਜ਼ਿਕਰਯੋਗ ਹੈ ਕਿ ਸੰਨੀ ਨੇ ਰਿਤੂ ਨੂੰ ਕਿਹਾ, ''ਰਿਪੂ ਇਕ ਮਹਿਲਾ ਵਾਂਗ ਵਿਵਹਾਰ ਕਰਦੇ ਹਨ, ਇਸ ਨਾਲ ਤੁਹਾਨੂੰ ਕੀ ਮਤਲਬ। ਇਸ ਦਾ ਮਤਲਬ ਹੈ ਕਿ ਮੈਂ ਵੀ ਇਸੇ ਵਰਗੀ ਹੀ ਹਾਂ। ਮੈਂ ਵੀ ਮਹਿਲਾ ਹਾਂ ਤਾਂ ਕੀ ਮੈਂ ਵੀ ਮੂਰਖ ਹਾਂ। ਤੁਸੀਂ ਮਹਿਲਾਵਾਂ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਵੀ 'ਸਪਿਟਸਵਿਲਾ' 'ਚ ਅਜਿਹਾ ਕੁਝ ਹੁੰਦਾ ਹੈ ਤਾਂ ਰਣਵਿਜੇ ਅਤੇ ਸੰਨੀ ਕੰਟੈਸਟੈਂਟ ਦੀ ਰੱਜ ਕੇ ਕਲਾਸ ਲਗਾਉਂਦੇ ਹਨ। ਇਸ ਵਾਰ ਵੀ ਅਜਿਹਾ ਹੀ ਹੋਇਆ। ਇਸ ਤੋਂ ਵੀ ਪਹਿਲੇ ਸੰਨੀ ਨੇ ਪ੍ਰਿਯਾਕ ਨੂੰ ਵੀ ਉਨ੍ਹਾਂ ਦੇ ਵਿਵਹਾਰ ਲਈ ਡਾਂਟਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News