BB 12 ''ਚ ਮੋਬਾਈਲ ਦਾ ਇਸਤੇਮਾਲ ਕਰ ਰਹੇ ਹਨ ਸ੍ਰੀਸੰਥ, ਵਾਇਰਲ ਵੀਡੀਓ ਰਾਹੀਂ ਖੁੱਲ੍ਹੀ ਪੋਲ

9/20/2018 1:13:36 PM

ਮੁੰਬਈ (ਬਿਊਰੋ)— 'ਬਿੱਗ ਬੌਸ 12' ਦੀ ਸ਼ੁਰੂਆਤ ਤੋਂ ਬਾਅਦ ਸ਼ੋਅ 'ਚ ਇਕ ਤੋਂ ਬਾਅਦ ਇਕ ਧਮਾਕੇ ਹੋਣੇ ਸ਼ੁਰੂ ਹੋ ਗਏ ਹਨ। 'ਬਿੱਗ ਬੌਸ' ਦੇ ਘਰ 'ਚ ਹਰ ਰੋਜ਼ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਉਂਝ ਤੁਹਾਨੂੰ ਯਾਦ ਕਰਾ ਦੇਈਏ ਕਿ ਬਿੱਗ ਬੌਸ ਦੇ ਘਰ 'ਚ ਰਹਿ ਰਹੇ ਮੁਕਾਬਲੇਬਾਜ਼ ਘਰ ਦੇ ਅੰਦਰ ਮੋਬਾਈਲ ਫੋਨ ਨਹੀਂ ਲੈ ਕੇ ਜਾ ਸਕਦੇ। ਇਸ ਦੇ ਨਾਲ ਹੀ ਬਿੱਗ ਬੌਸ ਦੇ ਘਰ 'ਚ ਮੋਬਾਈਲ ਫੋਨ ਦਾ ਉਪਯੋਗ ਵੀ ਨਹੀਂ ਕਰ ਸਕਦੇ। ਮੋਬਾਈਲ ਫੋਨ ਦਾ ਉਪਯੋਗ ਨਾ ਕਰਨ ਦੇ ਪਿੱਛੇ ਇਹ ਦੱਸਿਆ ਜਾਂਦਾ ਹੈ ਕਿ ਮੁਕਾਬਲੇਬਾਜ਼ ਪੂਰੇ 105 ਦਿਨਾਂ ਲਈ ਬਾਹਰ ਦੀ ਦੁਨੀਆ ਤੋਂ ਵੱਖ ਕਰ ਦਿੱਤੇ ਜਾਂਦੇ ਹਨ। ਬਿੱਗ ਬੌਸ ਦੇ ਇਸ ਸਖਤ ਨਿਯਮ ਦੇ ਬਾਵਜੂਦ ਕੁਝ ਘੰਟਿਆਂ ਤੋਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਇਕ ਵੀਡੀਓ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਿੱਗ ਬੌਸ ਸ਼ੋਅ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਜੀ ਹਾਂ, ਇਸ ਵੀਡੀਓ 'ਚ ਇਸ ਸੀਜ਼ਨ ਦੇ ਮੁਕਾਬਲੇਬਾਜ਼ ਸ੍ਰੀਸੰਥ ਮੋਬਾਈਲ ਫੋਨ ਦਾ ਉਪਯੋਗ ਕਰਦੇ ਦਿਖਾਈ ਦੇ ਰਹੇ ਹਨ। ਵਾਇਰਲ ਹੋ ਰਹੀ ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ ਅਤੇ ਇਸ 'ਤੇ ਕੁਮੈਂਟ ਵੀ ਕਰ ਰਹੇ ਹਨ।

 
 
 
 
 
 
 
 
 
 
 
 
 

Omg this is shocking .. is sreesanth using phone .??? Comment below 👇👇 p.s - give us proper credit if you using our posts Follow @biggboss12_offical #biggboss11 #biggboss12#bb12#salmankhan#shreesanth #shilpashinde#priyanksharma#beingsalmankhan#bollywood#vikasgupta#roshmibanik #nehapendse #karanvirbohra #deepakthakur #sapnachoudhary #kritiverma #jasleenmatharu #hinakhan #arshikhan #bigboss12 #biggboss#anupjalota #manveergurjar #srishtyrode #bigboss11 #dipikakakar

A post shared by bigg boss 12 (@biggboss12_offical) on Sep 19, 2018 at 1:54am PDT

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਰਾਤ ਦੇ ਹਨੇਰੇ 'ਚ ਸ੍ਰੀਸੰਥ ਦੇ ਹੱਥ 'ਚ ਕੁਝ ਹੈ, ਜੋ ਕਿ ਮੋਬਾਈਲ ਫੋਨ ਵਾਂਗ ਦਿਖਾਈ ਦੇ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਘਰ ਦੀ ਲਾਈਟ ਬੰਦ ਹੋਣ ਤੋਂ ਬਾਅਦ ਸ੍ਰੀਸੰਥ ਆਪਣੇ ਬਿਸਤਰ 'ਤੇ ਬੈਠੇ ਹੋਏ ਮੋਬਾਈਲ ਫੋਨ ਨੂੰ ਕੰਬਲ ਦੇ ਪਿੱਛੇ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦੇਈਏ ਕਿ ਸਾਬਕਾ ਕ੍ਰਿਕਟਰ ਖਿਲਾੜੀ ਅੱਜਕਲ 'ਬਿੱਗ ਬੌਸ 12' ਦੇ ਘਰ 'ਚ ਖਾਨ ਭੈਣਾਂ ਸਬਾ ਖਾਨ ਤੇ ਸੋਮੀ ਖਾਨ ਨਾਲ ਹੋਈ ਆਪਣੀ ਲੜ੍ਹਾਈ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਇਨ੍ਹਾਂ ਦੀ ਤੂੰ-ਤੂੰ-ਮੈਂ-ਮੈਂ ਇੰਨੀ ਅੱਗੇ ਵੱਧ ਗਈ ਸੀ ਕਿ ਸ੍ਰੀਸੰਥ ਨੇ ਗੁੱਸੇ ਨਾਲ ਘਰੋਂ ਬਾਹਰ ਜਾਣ ਦਾ ਵੱਡਾ ਫੈਸਲਾ ਲੈ ਲਿਆ ਸੀ। ਸ੍ਰੀਸੰਥ 'ਬਿੱਗ ਬੌਸ' ਦੇ ਦਰਵਾਜੇ 'ਤੇ ਖੜ੍ਹੇ ਹੋ ਕੇ ਦਰਵਾਜਾ ਖੋਲ੍ਹਣ ਦੀ ਅਪੀਲ ਕਰਦੇ ਦਿਖਾਈ ਦਿੱਤੇ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News